- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਬਰੀਮਾਲਾ ਮੰਦਰ ਦੀ ਮਰਿਆਦਾ ਬਚਾਉਣ ਲਈ ਭਾਜਪਾ ਵੱਲੋਂ ਰਥ ਯਾਤਰਾ ਸ਼ੁਰੂ
ਤਿਰੂਵਨੰਤਾਪੁਰਮ – ਕੇਰਲਾ ਦੇ ਮੰਦਰਾਂ ਦੀ ਸਾਂਭ ਸੰਭਾਲ ਨਾਲ ਸਬੰਧਤ ਬੋਰਡ ਨੇ ਸ਼ਬਰੀਮਾਲਾ ਮੰਦਰ ਦੇ ਪੁਜਾਰੀ ਨੂੰ ਤਲਬ ਕਰ ਲਿਆ ਹੈ। ਕੇਰਲਾ ਭਾਜਪਾ ਪ੍ਰਧਾਨ ਨੇ ਇਹ ਇੰਕਸ਼ਾਫ ਕੀਤਾ ਸੀ ਕਿ ਸ਼ਬਰੀਮਾਲਾ ਮੰਦਰ ਦੇ ਪੁਜਾਰੀ ਨੇ ਮੰਦਰ ਬੰਦ ਕਰਨ ਦੀ ਧਮਕੀ ਦੇਣ ਤੋਂ ਪਹਿਲਾਂ ਉਸ ਨਾਲ ਵਿਚਾਰ-ਵਟਾਂਦਰਾ ਕੀਤਾ ਸੀ। ਕੇਰਲਾ ਭਾਜਪਾ ਨੇ ਸ਼ਬਰੀਮਾਲਾ ਵਿਚ ਭਗਵਾਨ ਅਯੱਪਾ ਦੇ ਮੰਦਰ ਦੀ ਮਰਿਆਦਾ ਅਤੇ ਰਸਮਾਂ ਨੂੰ ਬਚਾਉਣ ਲਈ ਰਥ ਯਾਤਰਾ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਕੇਰਲਾ ਭਾਜਪਾ ਦੇ ਪ੍ਰਧਾਨ ਪੀ ਐੱਲ ਸ੍ਰੀਧਰਨ ਪਿੱਲੈ ਨੇ ਦਾਅਵਾ ਕੀਤਾ ਸੀ ਕਿ ਸ਼ਬਰੀਮਾਲਾ ਮੰਦਰ ਦੇ ਮੁੱਖ ਪੁਜਾਰੀ (ਤੰਤਰੀ) ਕਾਂਡਾਰਾਰੂ ਰਾਜੀਵਾਰੂ ਨੇ ਚਿਤਾਵਨੀ ਦੇਣ ਤੋਂ ਪਹਿਲਾਂ ਉਸ ਦੇ ਨਾਲ ਸਲਾਹ ਕੀਤੀ ਸੀ। ਉਨ੍ਹਾਂ ਵਿਰੁੱਧ ਸ਼ਬਰੀਮਾਲਾ ਮੰਦਰ ਮੁੱਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁੱਖ ਪੁਜਾਰੀ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਮਾਸਿਕ ਧਰਮ ਵਾਲੇ ਉਮਰ ਵਰਗ ਦੀਆਂ ਔਰਤਾਂ ਮੰਦਰ ਵਿਚ ਦਾਖ਼ਲ ਹੋਈਆਂ ਤਾਂ ਉਹ ਮੰਦਰ ਨੂੰ ਬੰਦ ਕਰ ਦੇਵੇਗਾ। ਤ੍ਰਾਵਨਕੋਰ ਦੇਵਾਸਵੋਮ ਬੋਰਡ ਜੋ ਭਗਵਾਨ ਅਯੱਪਾ ਮੰਦਰ ਦੇ ਪ੍ਰਬੰਧ ਦੀ ਨਿਗਰਾਨੀ ਕਰਦਾ ਹੈ, ਨੇ ਮੁੱਖ ਪੁਜਾਰੀ ਨੂੰ ਨੋਟਿਸ ਭੇਜ ਕੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਬੋਰਡ ਨੇ ਕਿਹਾ ਹੈ ਕਿ ਇਹ ਸਿਰਫ ਰਸਮੀ ਕਾਰਵਾਈ ਹੈ ਕਿਉਂਕਿ ਮੁੱਖ ਪੁਜਾਰੀ ਪਹਿਲਾਂ ਹੀ ਭਾਜਪਾ ਪ੍ਰਧਾਨ ਦੇ ਦਾਅਵੇ ਨੂੰ ਰੱਦ ਕਰ ਚੁੱਕਾ ਹੈ। ਬੋਰਡ ਦੇ ਪ੍ਰਧਾਨ ਏ ਪਦਮਾਕੁਮਾਰ ਨੇ ਕਿਹਾ ਹੈ ਕਿ ਉਹ ਮੁੱਖ ਪੁਜਾਰੀ ਦੇ ਸ਼ਬਦਾਂ ਦਾ ਸਤਿਕਾਰ ਕਰਦੇ ਹਨ ਤੇ ਬੋਰਡ ਨੂੰ ਉਨ੍ਹਾਂ ਵਿਚ ਪੂਰਾ ਭਰੋਸਾ ਵੀ ਹੈ। ‘ਸ਼ਬਰੀਮਾਲਾ ਸਮਰਕਸ਼ਨਾ ਯਾਤਰਾ’ ਨੂੰ ਸੰਬੋਧਨ ਕਰਦਿਆਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਮੰਗ ਕੀਤੀ ਹੈ ਕਿ ਸੀਪੀਐਮ ਸਰਕਾਰ ਮੰਦਰ ਨੂੰ ਲੈ ਕੇ ਪੈਦਾ ਹੋਏ ਤਣਾਅ ਨੂੰ ਖਤਮ ਕਰਨ ਲਈ ਤੁਰੰਤ ਦਖ਼ਲ ਦੇਵੇ।


