- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਂਸਰ ਨਾਲ ਪੀੜਤ ਸਾਬਕਾ ਕ੍ਰਿਕਟਰ ਰਿਚਰਡ ਹੈਡਲੀ ਦੀ ਫਿਰ ਹੋਵੇਗੀ ਸਰਜਰੀ
ਨਵੀਂ ਦਿੱਲੀ – ਨਿਊਜ਼ੀਲੈਂਡ ਦੇ ਮਹਾਨ ਕ੍ਰਿਕਟਰ ਰਿਚਰਡ ਹੈਡਲੀ ਦੀ ਦੂਜੀ ਵਾਰ ਸਰਜਰੀ ਹੋਵੇਗੀ ਕਿਉਂਕਿ ਕੈਂਸਰ ਉਨ੍ਹਾਂ ਦੇ ਲਿਵਰ ਤੱਕ ਫੈਲ ਗਿਆ ਹੈ। ਹੈਡਲੀ ਦੀ ਪਤਨੀ ਡਿਆਨੋ ਨੇ ਇਹ ਜਾਣਕਾਰੀ ਦਿੱਤੀ। ਹੈਡਲੀ ਦੇ ਪਰਿਵਾਰ ਨੇ ਪਿਛਲੇ ਮਹੀਨੇ ਖੁਲਾਸਾ ਕੀਤਾ ਸੀ ਕਿ ਇਸ ਕ੍ਰਿਕਟਰ ਦਾ ਅੰਤਰੀ ‘ਚ ਕੈਂਸਰ ਹੋਣ ਤੋਂ ਬਾਅਦ ਟਿਊਮਰ ਨੂੰ ਹਟਾਇਆ ਗਿਆ ਅਤੇ ਕੀਮੋਥੈਰੇਪੀ ਤੋਂ ਬਾਅਦ ਉਨ੍ਹਾਂ ਦੀ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ। ਡਿਆਨੋ ਨੇ ਹਾਲਾਂਕਿ ਸੋਮਵਾਰ ਨੂੰ ਇਸ 67 ਸਾਲਾ ਸਾਬਕਾ ਕ੍ਰਿਕਟਰ ਦੀ ਸਥਿਤੀ ਦੀ ਤਾਜਾ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,’ ਇਸ ਹਫਤੇ ਰਿਚਰਡ ਦੀ ਦੂਜੀ ਸਰਜਰੀ ਹੋਵੇਗੀ, ਕਿਉਂ ਕਿ ਲਿਵਰ ‘ਚ ਕੈਂਸਰ ਦਾ ਪਤਾ ਲੱਗਾ ਹੈ। ਟੈਸਟ ਕ੍ਰਿਕਟ ‘ਚ 400 ਵਿਕਟਾਂ ਹਾਸਲ ਕਰ ਵਾਲੇ ਪਹਿਲੇ ਗੇਂਦਬਾਜ਼ ਹੈਡਲੀ ਦੀ ਬੀਮਾਰੀ ਬਾਰੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਹੈ ਕਿ ਇਸ ਦੀ ਅਜੇ ਸ਼ੁਰੂਆਤ ਹੈ ਅਤੇ ਇਸਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ। ਹੈਡਲੀ ਨੇ 86 ਟੈਸਟ ਮੈਚਾਂ ਦੇ ਆਪਣੇ ਕਰੀਅਰ ‘ਚ 22-29 ਦੀ ਔਸਤ ਨਾਲ 413 ਵਿਕਟ ਝਟਕਾਉਣ ਤੋਂ ਇਲਾਵਾ ਦੋ ਸੈਂਕੜੇ ਅਤੇ 15 ਅਰਧ ਸੈਂਕੜਿਆਂ ਨਾਲ 27.16 ਦੀ ਔਸਤ ਨਾਲ 3124 ਦੌੜਾਂ ਵੀ ਬਣਾਈਆਂ।


