- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਨਡਾ ਦੀ ਟਰੂਡੋ ਕੈਬਨਿਟ ‘ਚ 4 ਪੰਜਾਬੀ ਸ਼ਾਮਲ
36 ਮੈਂਬਰੀ ਟੀਮ ਕੈਬਨਿਟ- ਲੇਡੀ ਐਮ ਪੀ ਬਣਾਈ ਡਿਪਟੀ ਪੀ ਐਮ
ਓਟਾਵਾ (ਕੈਨੇਡਾ) – ਕੈਨੇਡੀਅਨ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ 36 ਮੈਂਬਰੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਨਵੀਂ ਕੈਬਨਿਟ ‘ਚ ਚਾਰ ਪੰਜਾਬੀ ਮੂਲ ਦੇ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ ਹੈ। ਅਨੀਤਾ ਮੰਤਰੀ ਮੰਡਲ ‘ਚ ਪਹਿਲੀ ਵਾਰ ਹਿੰਦੂ ਮੰਤਰੀ ਨੂੰ ਮਨਿਸਟਰ ਆਫ਼ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਬਣਾਇਆ ਗਿਆ ਹੈ। ਨਵਦੀਪ ਬੈਂਸ, ਮਨਿਸਟਰ ਆਫ਼ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਦੇ ਮੰਤਰੀ ਬਣੇ। ਬਰਦੀਸ਼ ਚੱਗਰ ਨੂੰ ਮਨਿਸਟਰ ਆਫ਼ ਡਾਇਵਰਸਿਟੀ, ਇਨਕਲੂਜਨ ਐਂਡ ਯੂਥ ਦਾ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਹਰਜੀਤ ਸਿੰਘ ਸੱਜਣ ਮੁੜ ਮਨਿਸਟਰ ਆਫ਼ ਨੈਸ਼ਨਲ ਡਿਫੈਂਸ ਬਣੇ ਹੋਏ ਹਨ। ਟਰੂਡੋ ਨੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਨਵੀਂ ਜ਼ਿੰਮੇਦਾਰੀ ‘ਚ ਤਬਦੀਲ ਕਰ ਦਿੱਤਾ। ਫ੍ਰੀਲੈਂਡ ਅੰਤਰ-ਸਰਕਾਰੀ ਮਾਮਲਿਆਂ ਦਾ ਮੰਤਰੀ ਬਣੇ ਤੇ ਉਹ ਉਪ ਪ੍ਰਧਾਨ ਮੰਤਰੀ ਦੀ ਭੂਮਿਕਾ ਵੀ ਨਿਭਾਉਣਗੇ। ਆਪਣੀ ਨਵੀਂ ਭੂਮਿਕਾ ‘ਚ ਉਹ ਪੱਛਮੀ ਤੇਲ ਉਤਪਾਦਕ ਸੂਬਿਆਂ ਨਾਲ ਨਜਿੱਠੇਗੀ।


