ਕੋਹਲੀ ਨੂੰ ਰੋਕੋ ਨਹੀਂ ਤਾਂ ਸਾਰੇ ਰਿਕਾਰਡ ਟੁੱਟ ਜਾਣਗੇ : ਮਿਸਬਾਹ

ਨਵੀਂ ਦਿੱਲੀ – ਵਿਰਾਟ ਕੋਹਲੀ ਨੇ ਆਪਣੀ ਕਪਤਾਨੀ ਤੇ ਇਕ ਬੱਲੇਬਾਜ਼ ਦੇ ਰੂਪ ‘ਚ ਹੁਣ ਤਕ ਜੋ ਉਪਲੱਬਧੀਆਂ ਹਾਸਲ ਕੀਤੀਆਂ ਹਨ, ਉਸ ਨੂੰ ਹਰ ਕੋਈ ਜਾਣਦਾ ਹੈ। ਗੱਲ ਭਾਵੇਂ ਸੈਂਕੜਿਆਂ ਦੀ ਹੋਵੇ ਜਾ ਫਿਰ ਦੌੜਾਂ ਦੀ। ਕੋਹਲੀ ਹਰ ਖੇਤਰ ‘ਚ ਕ੍ਰਿਕਟ ਇਤਿਹਾਸ ਦੇ ਪੁਰਾਣੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡਦੇ ਨਜ਼ਰ ਆ ਰਹੇ ਹਨ। ਕੋਹਲੀ ਨੂੰ ਅੱਗੇ ਵੱਧਦੇ ਦੇਖ ਪਾਕਿਸਤਾਨ ਦੇ ਸਾਬਕਾ ਦਿੱਗਜ ਕ੍ਰਿਕਟਰ ਮਿਸਬਾਹ ਉਲ ਹਕ ਵੀ ਚਿੰਤਾ ‘ਚ ਪੈ ਗਏ ਹਨ। ਮਿਸਬਾਹ ਨੇ ਕੋਹਲੀ ਦੀ ਸ਼ਲਾਘਾ ਤਾਂ ਕੀਤੀ ਪਰ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਨਹੀਂ ਰੋਕਿਆ ਗਿਆ ਤਾਂ ਕ੍ਰਿਕਟ ਦੇ ਸਾਰੇ ਰਿਕਰਾਡ ਟੁੱਟ ਜਾਣਗੇ। ਮਿਸਬਾਹ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਕੋਹਲੀ ਇਕ ਸ਼ਾਨਦਾਰ ਖਿਡਾਰੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵਿਅਕਤੀ ਹੈ ਜੋ ਇਸ ਨਾਲ ਬਹਿਸ ਕਰੇਗਾ। ਕ੍ਰਿਕਟ ਦੇ ਸਾਰੇ ਫਾਰਮੇਟਾਂ ‘ਚ ਉਹ ਬਹੁਤ ਵਧੀਆ ਬੱਲੇਬਾਜ਼ੀ ਕਰਦਾ ਹੈ। ਜੇਕਰ ਇਸ ਤਰ੍ਹਾਂ ਰਿਹਾ ਤਾਂ ਕ੍ਰਿਕਟ ਦੇ ਸਾਰੇ ਰਿਕਾਰਡ ਤੋੜ ਦੇਣਗੇ। ਮਿਸਬਾਹ ਨੇ ਕਿਹਾ ਕਿ ਕੋਹਲੀ ਆਪਣੇ ਖੇਡ ਦਾ ਪੂਰਾ ਅਨੰਦ ਲੈਂਦੇ ਹਨ ਤੇ ਅੰਤਰਰਾਸ਼ਟਰੀ ਪੱਧਰ ‘ਤੇ ਉਹ ਚੋਟੀ ਦਾ ਬੱਲੇਬਾਜ਼ ਹੈ। ਇਸ ਨੇ ਪਹਿਲਾਂ ਤੋਂ ਹੀ ਬਹੁਤ ਕੁਝ ਹਾਸਲ ਕਰ ਲਿਆ ਹੈ ਤੇ ਹੁਣ ਉਹ ਇਸ ਤਰ੍ਹਾਂ ਨਾਲ ਬੱਲੇਬਾਜ਼ੀ ਕਰਦਾ ਰਹੇਗਾ ਤਾਂ ਸਾਰੇ ਰਿਕਾਰਡ ਟੁੱਟਣ ‘ਚ ਦੇਰ ਨਹੀਂ ਹੋਵੇਗੀ। ਮਿਸਬਾਹ ਨੇ ਆਪਣੇ ਕ੍ਰਿਕਟ ਕਰੀਅਰ ‘ਚ 75 ਟੈਸਟ ਤੇ 162 ਵਨ ਡੇ ਮੈਚ ਖੇਡੇ ਹਨ। ਟੈਸਟ ‘ਚ ਉਸ ਨੇ 46.62 ਦੀ ਔਸਤ ਨਾਲ 5,222 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 10 ਸੈਂਕੜੇ ਤੇ 39 ਅਰਧ ਸੈਂਕੜੇ ਵੀ ਲਗਾਏ ਹਨ। ਵਨ ਡੇ ‘ਚ ਮਿਸਬਾਹ ਨੇ 42 ਅਰਧ ਸੈਂਕੜਿਆਂ ਦੀ ਮਦਦ ਨਾਲ 5,122 ਦੌੜਾਂ ਬਣਾਈਆਂ ਹਨ।

VIA PUNJAB