ਗੱਲਬਾਤ ਦੀ ਪੇਸ਼ਕਸ਼ ਬਾਰੇ ਅਮਰੀਕਾ ਝੂਠ ਬੋਲ ਰਿਹੈ: ਰੂਹਾਨੀ

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅੱਜ ਕਿਹਾ ਕਿ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ ਸਮੇਤ ਇਰਾਨ ਦੇ ਉੱਚ ਅਧਿਕਾਰੀਆਂ ’ਤੇ ਅਮਰੀਕਾ ਵੱਲੋਂ ਲਾਈਆਂ ਰੋਕਾਂ ਇਹ ਸਿੱਧ ਕਰਦੀਆਂ ਹਨ ਕਿ ਵਾਸ਼ਿੰਗਟਨ ਗੱਲਬਾਤ ਦੀ ਪੇਸ਼ਕਸ਼ ਬਾਰੇ ਝੂਠ ਬੋਲ ਰਿਹਾ ਹੈ। ਰੂਹਾਨੀ ਨੇ ਕਿਹਾ, ‘‘ਤੁਸੀਂ ਵਿਦੇਸ਼ ਮੰਤਰੀ ’ਤੇ ਰੋਕ ਲਗਾਉਂਦੇ ਹੋ ਤੇ ਗੱਲਬਾਤ ਦੀ ਪੇਸ਼ਕਸ਼ ਵੀ ਕਰਦੇ ਹੋ? ਸਾਫ਼ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ।’’ ਰੂਹਾਨੀ ਨੇ ਦੇਸ਼ ਦੇ ਸਰਵੋਤਮ ਨੇਤਾ ਆਇਤੁੱਲਾ ਅਲੀ ਖਾਮੇਨੀ ਦਾ ਨਾਂ ਕਾਲੀ ਸੂਚੀ ਵਿਚ ਪਾਉਣ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਵਾਸ਼ਿੰਗਟਨ ਭਰਮ ਵਿਚ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਵੱਡੇ ਆਗੂ ਖਾਮੇਨੀ ਅਤੇ ਫ਼ੌਜ ਮੁਖੀਆਂ ’ਤੇ ਨਵੀਆਂ ਪਾਬੰਦੀਆਂ ਲਾਈਆਂ ਹਨ।

VIA PUNJAB