ਘੁਸਪੈਠ ਬਾਰੇ ਵਰ੍ਹਿਆਂ ਤੱਕ ਨਹੀਂ ਸੋਚ ਸਕੇਗਾ ਪਾਕਿ: ਜਨਰਲ ਰਾਵਤ

ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਪਾਕਿਸਤਾਨ ਕਾਰਗਿਲ ਵਾਂਗ ਮੁੜ ਕੇ ਕਦੇ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਨਹੀਂ ਕਰੇਗਾ ਕਿਉਂਕਿ ‘ਮਗਰੋਂ ਨਿਕਲਣ ਵਾਲੇ ਸਿੱਟੇ’ ਗੁਆਂਢੀ ਮੁਲਕ ਦੇਖ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਸਰਹੱਦੀ ਇਲਾਕਿਆਂ ਵਿਚ ਤਿੱਖੀ ਨਜ਼ਰ ਰੱਖੀ ਹੋਈ ਹੈ। ਉਹ ਅੱਜ 1999 ਵਿਚ ਹੋਈ ਕਾਰਗਿਲ ਦੀ ਸੀਮਤ ਜੰਗ ‘ਅਪਰੇਸ਼ਨ ਵਿਜੈ’ ਦੇ 20 ਵਰ੍ਹੇ ਪੂਰੇ ਹੋਣ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਜਨਰਲ ਰਾਵਤ ਨੇ ਕਿਹਾ ਕਿ ਚੱਪਾ-ਚੱਪਾ ਬਲਾਂ ਦੀ ਨਿਗਰਾਨੀ ਹੇਠ ਹੈ। ਉਨ੍ਹਾਂ ਕਿਹਾ ਕਿ ਵਰ੍ਹਿਆਂ ਤੱਕ ਪਾਕਿ ਘੁਸਪੈਠ ਦੀ ਹਿੰਮਤ ਨਹੀਂ ਕਰ ਸਕੇਗਾ। ਮਾਨਕਸ਼ਾਅ ਸੈਂਟਰ, ਦਿੱਲੀ ਛਾਉਣੀ ਵਿਚ ਕਰਵਾਏ ਗਏ ਸਮਾਗਮ ਮੌਕੇ ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਇਕ ਗੀਤ ਵੀ ਰਿਲੀਜ਼ ਕੀਤਾ ਗਿਆ।

VIA PUNJAB