- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਸੰਸਦ ਵਿਚ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕੀਤੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਸੰਸਦ ਵਿਚ ਪੇਸ਼ ਕੀਤੇ ਗਏ ਬਜਟ 2019-20 ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਪਿੰਡ, ਗਰੀਬ ਅਤੇ ਕਿਸਾਨਾ ਦਾ ਬਜਟ ਦਸਿਆ| ਉਨਾਂ ਕਿਹਾ ਕਿ ਇਸ ਬਜਟ ਤੋਂ ਯਕੀਨੀ ਤੌਰ ‘ਤੇ ਨਿਵੇਸ਼ ਤੇ ਰੁਜ਼ਗਾਰ ਸਿਰਜਿਤ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਇਸ ਨਾਲ ਭਾਰਤ ਨੂੰ 5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਨੀਂਹ ਪਏਗੀ|ਮੁੱਖ ਮੰਤਰੀ ਨੇ ਅੱਜ ਇੱਥੇ ਸ੍ਰੀਮਤੀ ਸੀਤਾਰਮਣ ਦੇ ਪਹਿਲੇ ਬਜਟ ਪ੍ਰਸਤਾਵਾਂ ‘ਤੇ ਪ੍ਰਤੀਕ੍ਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਦੇ ਇੰਨਾਂ ਪ੍ਰਸਤਾਵਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਝਲਕਦੀ ਹੈ, ਜੋ ਆਮ ਆਦਮੀ ਦੀ ਚਿੰਤਾ ਕਰਦੇ ਹਨ| ਇਸ ਨਾਲ ਯਕੀਨੀ ਤੌਰ ‘ਤੇ ਵਿਕਾਸ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਮਿਲੇਗਾ|ਬੁਨਿਆਦੀ ਢਾਂਚੇ ਦੇ ਸਿਰਜਨ, ਸਾਲ 2022 ਤਕ ਹਰ ਪੇਂਡੂ ਘਰ ਵਿਚ ਬਿਜਲੀ ਤੇ ਖਾਣਾ ਪਕਾਉਣ ਦੀ ਸਾਫ ਸਹੂਲਤ ਪਹੁੰਚਾਉਣਾ, ਜੀਰੋ ਬਜਟ ਖੇਤੀ, ਜੋ ਖੇਤੀਬਾੜੀ ਨੂੰ ਇਕ ਸੈਲਫ ਸਸਟੇਨੇਬਲ ਪੇਸ਼ਾ ਬਣਦੀ ਹੈ, ਪਰ ਜੋਰ ਅਤੇ ਪ੍ਰਧਾਨ ਮੰਤਰੀ ਕਰਮ ਯੋਗੀ ਮਾਨ ਧਨ ਯੋਜਨਾ ਦੇ ਤਹਿਤ 3 ਕਰੋੜ ਖੁਦਰਾ ਵਪਾਰੀਆਂ ਨੂੰ ਪੈਨਸ਼ਨ ਦਾ ਲਾਭ ਪਹੁੰਚਾਉਣਾ, ਇਸ ਨੂੰ ਸਹੀ ਅਰਥਾਂ ਵਿਚ ਪਿੰਡ ਗਰੀਬ ਅਤੇ ਕਿਸਾਨ ਦਾ ਬਜਟ ਬਣਦਾ ਹੈ|ਮੁੱਖ ਮੰਤਰੀ ਨੇ ਕਿਹਾ ਕਿ ਟੈਕਸ ਦਾਤਾਵਾਂ ਲਈ ਐਲਾਨ 5 ਲੱਖ ਰੁਪਏ ਦੀ ਘੱਟੋਂ ਘੱਟ ਸੀਮਾ, ਆਮਦਨ ਰਿਟਰਨ ਦਾਖਲ ਕਰਨ ਲਈ ਪੈਨ ਅਤੇ ਆਧਾਰ ਨੂੰ ਇੰਟਰਚੇਂਜੇਬਲ ਬਣਾਉਣਾ, ਇਲੈਕਿਟ੍ਰਕ ਵਾਹਨਾਂ ਦੀ ਖਰੀਦ ਲਈ ਲਏ ਗੈਏ ਕਰਜ਼ਾ ‘ਤੇ ਵਿਆਜ ‘ਤੇ 1.50 ਲੱਖ ਰੁਪਏ ਦੀ ਵਾਧੂ ਆਮਦਨ ਕਟੌਤੀ, ਕਿਫਾਇਤੀ ਮਕਾਨ ਖਰੀਦਣ ਲਈ 31 ਮਾਰਚ, 2020 ਤਕ ਦੇ ਕਰਜ਼ਿਆਂ ‘ਤੇ 1.50 ਲੱਖ ਰੁਪਏ ਦੀ ਵਾਧੂ ਕਟੌਤੀ, ਮਕਾਨ ਖਰੀਦਦਾਰਾਂ ਨੂੰ 7 ਲੱਖ ਰੁਪਏ ਦਾ ਫਾਇਦਾ, ਜਿਵੇਂ ਪ੍ਰਸਤਾਵਾਂ ਨਾਲ ਮੱਧਮ ਵਰਗ ਨੂੰ ਯਕੀਨੀ ਤੌਰ ਰਾਹਤ ਮਿਲੇਗੀ, ਜਿਸ ਦੀ ਲੋਂੜ ਹੈ|ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਪੂਰਾ ਬਜਟ ਹੈ, ਜਿਸ ਨਾਲ ਵਿਦੇਸ਼ੀ ਨਿਵੇਸ਼ ਦੇ ਦਰਵਾਜੇ ਖੁਲਣਗੇ ਅਤੇ ਭਾਰਤ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣੇਗਾ|


