- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚਿੱਟੇ ਨੇ ਪੰਜਾਬ ਦੀ ਉਜਲੀ ਤਸਵੀਰ ਨੂੰ ਪੂਰੀ ਤਰ੍ਹਾ ‘ਕਾਲੀ’ ਕੀਤਾ
ਪੰਜਾਬ ਵਿਚ ਇਕ ਸਰਕਾਰ ਤਾਂ ਚਿਟੇ ਦੇ ਇਲਜ਼ਾਮਾਂ ਵਿਚ ਘਿਰ ਕੇ ਪੰਜਾਬ ਦੀ ਬਾਦਸ਼ਾਹੀ ਗਵਾ ਬੈਠੀ ਹੈ ਪਰ ਹੁਣ ਸਤਾ ਤੇ ਰਾਜ ਕਰ ਰਹੀ ਸਰਕਾਰ ਕੋਲੋਂ ਅਜੇ ਵੀ ਸਥਿਤੀ ਸੰਭਾਲੀ ਨਾ ਗਈ ਤਾਂ ਲਗਦਾ ਹੈ ਕਿ ਪੰਜਾਬ ਨਿਰਾਸ਼ਾ ਦੇ ਦੌਰ ਵਿਚੋਂ ਕਦੀ ਬਾਹਰ ਨਹੀਂ ਨਿਕਲ ਸਕੇਗਾ।ਪੰਜਾਬ ਸਰਹਦੀ ਇਲਾਕਾ ਹੋਣ ਕਰ ਕੇ ਇਸ ਜ਼ਹਿਰ ਤੋਂ ਕਦੇ ਵੀ ਪੂਰੀ ਤਰ੍ਹਾਂ ਮੁਕਤ ਤਾਂ ਨਹੀਂ ਸੀ ਪਰ ਇਹ ਵੀ ਬਿਲਕੁਲ ਸਚ ਹੈ ਕਿ ਕਦੇ ਏਨਾ ਪੀੜਤ ਵੀ ਨਹੀਂ ਸੀ ਜਿੰਨਾ ਪਿਛਲੇ ਕੁਝ ਹੀ ਸਮੇਂ ਤੋਂ ਵੇਖਦੇ ਆ ਰਹੇ ਹਾਂ।ਪੰਜਾਬ ਸਰਕਾਰ ਦਾ ਇਕ ਸਾਲ ਪੂਰਾ ਹੋਣ ਤੇ ਕੀਤੇ ਸਰਵੇਖਣ ਵਿਚ ਵੀ ਇਹੀ ਗਲ ਸਾਹਮਣੇ ਆਈ ਹੈ। ਸਰਕਾਰ ਨੇ ਸ਼ਿਕੰਜਾ ਤਾਂ ਕਸਿਆ ਹੈ ਪਰ ਅਜੇ ਨਸ਼ੇ ਦੀ ਵਿਕਰੀ ਤੇ ਪੂਰੀ ਤਰ੍ਹਾਂ ਕਾਬੂ ਕਰਨਾ ਸਰਕਾਰ ਲਈ ਇਕ ਵਡੀ ਚੁਣੌਤੀ ਸਾਬਤ ਹੋ ਰਹੀ ਹੈ। ਲੋਕ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਹਥ ਵਿਚ ਲੈ ਕੇ ਖਾਧੀ ਸਹੁੰ ਨੂੰ ਦੁਹਰਾਉਂਦੇ ਹਨ ਅਤੇ ਉਡੀਕ ਕਰ ਰਹੇ ਹਨ ਕਿ ਪੰਜਾਬ ਕਦੋਂ ਇਸ ਨਸ਼ੇ ਤੋਂ ਮੁਕਤ ਹੋਵੇਗਾ ? ਪੁਰਾਣੇ ਪੰਜਾਬੀਆਂ ਨੂੰ ਬੜਾ ਮਾਣ ਸੀ ਕਿ ਉਹ ਅਪਣੀ ਰਾਖੀ ਤਾਂ ਕਰਦੇ ਹੀ ਸਨ ਪਰ ਨਾਲ ਨਾਲ ਹਰ ਮਜ਼ਲੂਮ ਨਾਲ ਖੜੇ ਹੋਣ ਦੀ ਹਿੰਮਤ ਵੀ ਰਖਦੇ ਸਨ। ਭਾਵੇਂ ‘47 ਦੀ ਵੰਡ ਪੰਜਾਬ ਵਾਸਤੇ ਕਿਸੇ ਕਤਲੇਆਮ ਤੋਂ ਘਟ ਨਹੀਂ ਸੀ ਪਰ ਉਸ ਖ਼ੂਨੀ ਵੰਡ ਨੇ ਪੰਜਾਬੀਆਂ ਦਾ ਸਿਰ ਨੀਵਾਂ ਨਹੀਂ ਸੀ ਕੀਤਾ ਅਤੇ ਬੜਾ ਕੁਝ ਗਵਾਉਣ ਦੇ ਬਾਵਜੂਦ ਪੰਜਾਬੀਆਂ ਦਾ ਸਿਰ ਉਚਾ ਹੀ ਰਿਹਾ ਸੀ।ਪਰ 80ਵਿਆਂ ਨੇ ਪੰਜਾਬੀਆਂ ਨੂੰ ਤੋੜ ਦਿਤਾ। ਹਿੰਦੂਆਂ-ਸਿਖਾਂ ਵਿਚ ਦਰਾੜਾਂ ਪੈ ਗਈਆਂ। ਸਾਡਾ ਇਤਿਹਾਸ ਕਮਜ਼ੋਰ ਹੋ ਗਿਆ ਜਿਸ ਨੇ ਨੌਜਵਾਨਾਂ ਨੂੰ ਕਮਜ਼ੋਰ ਕਰ ਦਿਤਾ ਅਤੇ ਉਹੀ ਕਮਜ਼ੋਰ ਮੁੰਡੇ ਅਜ ਨਸ਼ਿਆਂ ਨੇ ਜਕੜ ਲਏ ਹਨ ਅਤੇ ਦੂਜੇ ਪਾਸੇ ਪੰਜਾਬ ਦਾ ਸਿਆਸਤਦਾਨ, ਪੰਜਾਬ ਤੋਂ ਮੂੰਹ ਮੋੜ ਬੈਠਾ ਹੈ ਜੋ ਅਪਣੀਆਂ ਨਿਜੀ ਤਜੌਰੀਆਂ ਭਰਦਾ ਭਰਦਾ ਪੰਜਾਬ ਨੂੰ ਖੋਖਲਾ ਕਰ ਗਿਆ ਹੈ। ਬੇਰੋਜ਼ਗਾਰ ਨੌਜਵਾਨਾਂ ਕੋਲ ਗਵਾਉਣ ਵਾਸਤੇ ਤਾਂ ਹੁੰਦਾ ਹੀ ਕੁਝ ਨਹੀਂ, ਇਸ ਲਈ ਹਰ ਨਵੀਂ ਚੀਜ਼ ‘ਚੋਂ ਉਹ ਕੁਝ ਲਭਣ ਲਗ ਜਾਂਦਾ ਹੈ।ਨਸ਼ੇ ਵੀ, ਇਸੇ ਕਾਰਨ, ਉਸ ਨੂੰ ਸਕੂਨ ਦੇਣ ਦੇ ਨਾਂ ਤੇ, ਅਪਣੇ ਵਲ ਖਿਚ ਲੈਂਦੇ ਹਨ।ਨਸ਼ਿਆਂ ਦੇ ਕਾਰੋਬਾਰ ਦਾ ਦੂਜਾ ਪਹਿਲੂ ਹੈ ਇਸ ਪਿਛੇ ਸਿਆਸੀ ਅਤੇ ਅਫ਼ਸਰਸ਼ਾਹੀ ਸ਼ਹਿ ਕਿਉਂਕਿ ਸਿਆਸੀ ਸ਼ਹਿ ਤੋਂ ਬਗ਼ੈਰ ਤਾਂ ਇਹ ਕਾਰੋਬਾਰ ਐਨਾ ਫੈਲਣ ਵਾਲਾ ਨਹੀ।ਪਿਛਲੀ ਸਰਕਾਰ ਵੇਲੇ ਮੰਨਿਆ ਜਾਂਦਾ ਸੀ ਕਿ ਪ੍ਰਵਾਰਕ ਰਿਸ਼ਤਿਆਂ ਕਰ ਕੇ ਕਿਸੇ ਇਕ ਨੂੰ ਬਚਾਉਣ ਲਈ ਸਾਰੇ ਪੰਜਾਬ ਦੀ ਸਰਕਾਰ ਲਗੀ ਹੋਈ ਹੈ।ਪਰ ਹੁਣ ਜਦੋਂ ਕਾਂਗਰਸ ਸਰਕਾਰ ਦੇ ਵੇਲੇ ਵੀ ਜਾਂਚ ਨੂੰ ਦਬਾਉਣ ਦਾ ਡਰ ਪ੍ਰਗਟ ਕੀਤਾ ਜਾ ਰਿਹਾ ਹੈ ਤਾਂ ਅਫ਼ਵਾਹਾਂ ਅਤੇ ਨਾਉਮੀਦੀਆਂ ਹੋਰ ਜ਼ਿਆਦਾ ਵਧਣ ਲਗਦੀਆਂ ਹਨ।ਸਾਬਕਾ ਡੀ.ਜੀ.ਪੀ. ਜੇਲ, ਸ਼ਸ਼ੀਕਾਂਤ, ਪੰਜਾਬ ਪੁਲਿਸ, ਸਿਆਸਤਦਾਨਾਂ ਅਤੇ ਜੇਲਾਂ ਵਿਚ ਨਸ਼ੇ ਦੇ ਜਾਲ ਬਾਰੇ ਲੰਮੇ ਸਮੇਂ ਤੋਂ ਬੋਲਦੇ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਗਲਾਂ ਸਹੀ ਵੀ ਸਾਬਤ ਹੋਈਆਂ ਜਦੋਂ ਵਾਰ ਵਾਰ ਜੇਲਾਂ ਵਿਚ ਨਸ਼ੇ ਫੜੇ ਗਏ।ਪੰਜਾਬ ਦੀਆਂ ਜੇਲਾਂ ਸੁਧਾਰ ਨਹੀਂ ਕਰਦੀਆਂ ਸਗੋਂ ਇਥੇ ਅਪਰਾਧ ਜਗਤ ਦੇ ਸਰਗ਼ਨੇ ਪਲਦੇ ਹਨ ਅਤੇ ਜੇਲਾਂ ਵਿਚ ਬੈਠ ਕੇ ਨਸ਼ੇ ਦੇ ਕਾਰੋਬਾਰ ਵੀ ਚਲਦੇ ਹਨ। ਪੰਜਾਬ ਪੁਲਿਸ ਵੀ 70-80ਵਿਆਂ ਦੇ ਕਹਿਰ ਵਿਚੋਂ ਜਨਮੀ ਹੈ ਜਿਸ ਨੂੰ ਸੁਧਾਰ ਕਰਨਾ ਨਹੀਂ ਆਉਂਦਾ ਬਲਕਿ ਕੇਂਦਰ ਵਲੋਂ ਗੋਲੀ ਮਾਰਨ ਅਤੇ ਤਸੀਹੇ ਦੇਣ ਵਾਸਤੇ ਉਤਸ਼ਾਹੀ ਗਈ ਤਾਕਤ ਹੈ।ਨਸ਼ੇ ਦੇ ਕਾਰੋਬਾਰ ਵਿਚ ਉਨ੍ਹਾਂ ‘ਚੋਂ ਕਈਆਂ ਦੀ ਸ਼ਮੂਲੀਅਤ ਬੜੀ ਪ੍ਰਤਖ ਹੈ।ਕਈ ਚੁਪੀ ਨਾਲ ਹਾਮੀ ਭਰ ਰਹੇ ਹੋਣਗੇ ਤੇ ਕਈ ਇਸ ਵਿਚ ਆਪ ਹਿਸੇਦਾਰ ਹੋਣਗੇ। ਇਕ ਜੇਲ ਵਿਚ ਰਹੇ ਸਵੈ-ਸੁਧਾਰ ਦਾ ਫ਼ੈਸਲਾ ਕਰ ਚੁਕੇ ਅਪਰਾਧੀ ਨੇ ਇਲਜ਼ਾਮ ਲਾਇਆ ਸੀ ਕਿ ਜੇਲਾਂ ਵਿਚ ਨਸ਼ੇ ਦੀ ਵਿਕਰੀ ਵਿਚ ਉਚ ਪੁਲਿਸ ਅਫ਼ਸਰਾਂ ਦੀ ਵੀ ਮਿਲੀਭੁਗਤ ਹੈ।ਹੁਣ ਪੰਜਾਬ ਦੀ ਜਨਤਾ ਇਸ ਸਿਆਸੀ ਅਤੇ ਅਫ਼ਸਰਸ਼ਾਹੀ ਦੀ ਖੇਡ ਤੋਂ ਤੰਗ ਆ ਚੁਕੀ ਹੈ।ਹੁਣ ਇਹ ਜਾਂਚ ਪੁਲਿਸ ਅਫ਼ਸਰਾਂ ਅਤੇ ਸਿਆਸਤਦਾਨਾਂ ਦੀ ਮਰਜ਼ੀ ਤੇ ਨਹੀਂ ਛਡੀ ਜਾ ਸਕਦੀ।ਹੁਣ ਲੋੜ ਹੈ ਕਿ ਕੁਝ ਅਜਿਹੇ ਲੋਕ ਅਗੇ ਲਿਆਂਦੇ ਜਾਣ ਜੋ ਹਰ ਦਬਾਅ ਤੋਂ ਉਪਰ ਉਠ ਕੇ ਕੰਮ ਕਰ ਸਕਣ।ਐਸ.ਟੀ.ਐਫ਼. ਦੀ ਜਾਂਚ ਨੂੰ ਵੀ ਸਹੀ ਤਰੀਕੇ ਨਾਲ ਜਨਤਕ ਕੀਤਾ ਜਾਵੇ ਅਤੇ ਉਸ ਬਾਰੇ ਬਣਦੇ ਕਦਮ ਚੁਕੇ ਜਾਣ।ਜਨਤਾ ਦੇ ਮਨਾਂ ਵਿਚ ਕਾਂਗਰਸ ਲੀਡਰਸ਼ਿਪ ਵਲੋਂ ਕੀਤੇ ਚੋਣ ਵਾਅਦਿਆਂ ਉਤੇ ਅਜੇ ਵੀ ਭਰੋਸਾ ਕਾਇਮ ਹੈ। ਉਨ੍ਹਾਂ ਤੇ ਅਮਲ ਕਰਨ ਵਿਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ।


