- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰੀਅਨਜ਼ ਦੇ ਕਸ਼ਮੀਰੀ ਵਿਦਿਆਰਥੀ ਆਈਕੇਜੀ-ਪੀਟੀਯੂ ਦੀ ਮੈਰਿਟ ਲਿਸਟ ਵਿੱਚ ਛਾਏ
ਮੋਹਾਲੀ – ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਰਾਜਪੁਰਾ, ਨੇੜੇ ਚੰਡੀਗੜ ਦੇ 2014 ਬੈਚ ਦੇ 4 ਕਸ਼ਮੀਰੀ ਵਿਦਿਆਰਥੀਆਂ ਨੇ ਆਈਕੇਜੀ-ਪੀਟੀਯੂ, ਜਲੰਧਰ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਮੈਰਿਟ ਲਿਸਟ ਵਿੱਚ ਉੱਚ ਸਥਾਨ ਹਾਸਿਲ ਕੀਤੇ। ਪੀਟੀਯੂ ਦੀ ਮੈਰਿਟ ਲਿਸਟ ਵਿਚ ਗੰਦਰਬਲ ਤੋ ਸਮੀਰ ਜਾਵੇਦ (ਈਈਈ) ਨੇ 87.41% ਨੰਬਰ ਪ੍ਰਾਪਤ ਕਰਕੇ ਪਹਿਲਾਂ ਸਥਾਨ; ਕੁਲਗਾਮ ਤੋ ਜਾਵੇਦ ਮੁਸ਼ਤਾਕ (ਈਈਈ) ਨੇ 82.35% ਨੰਬਰ ਪ੍ਰਾਪਤ ਕਰਕੇ ਚੌਥਾ ਸਥਾਨ; ਪੁਲਵਾਮਾ ਤੋ ਸੱਜਾਦ ਅਹਿਮਦ ਦਰ (ਸਿਵਿਲ) ਨੇ 85.65% ਨੰਬਰ ਪ੍ਰਾਪਤ ਕਰਕੇ ਛੇਵਾਂ ਸਥਾਨ ਅਤੇ ਬਡਗਾਮ ਤੋ ਜਹਾਂਗੀਰ ਰਸ਼ੀਦ (ਈਈਈ) ਨੇ 80.47% ਨੰਬਰ ਪ੍ਰਾਪਤ ਕਰਕੇ ਅੱਠਵਾਂ ਸਥਾਨ ਪ੍ਰਾਪਤ ਕੀਤਾ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕਾਲੇਜ ਦੇ ਲਈ ਮਾਣ ਦੀ ਗੱਲ ਹੈ ਕਿ ਉਹਨਾਂ ਦੇ 4 ਵਿਦਿਆਰਥੀਆਂ ਨੇ ਪੀਟੀਯੂ ਦੀ ਮੈਰਿਟ ਲਿਸਟ ਵਿੱਚ ਜਗਾਂ ਬਣਾਈ ਹੈ। ਕਟਾਰੀਆ ਨੇ ਕਿਹਾ ਕਿ ਇਸ ਮਹਾਨ ਉਪੱਲਬਧੀ ਦਾ ਸਿਹਰਾ ਅਧਿਆਪਕਾਂ, ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਜਾਂਦਾਂ ਹੈ। ਕਟਾਰੀਆ ਨੇ ਅੱਗੇ ਕਿਹਾ ਕਿ ਆਰੀਅਨਜ਼ ਦੇ ਜੰਮੂ ਕਸ਼ਮੀਰ ਦੇ ਵਿਦਿਆਰਥੀ ਸਾਰੇ ਖੇਤਰਾਂ ਵਿੱਚ ਸਫਲਤਾ ਹਾਸਿਲ ਕਰ ਰਹੇ ਹਨ ਜਿਹਨਾਂ ਵਿੱਚ ਅਕਾਦਮਿਕ, ਖੇਲ, ਖੌਜਾਂ ਆਦਿ ਸ਼ਾਮਿਲ ਹਨ ਅਤੇ ਸਾਡੇ ਵਿਦਿਆਰਥੀਆਂ ਨੂੰ ਆਲ ਰਾਊਂਡਰ ਬਣਾਉਣ ਦੇ ਲਈ ਜਵਾਨ ਅਧਿਆਪਕ ਹਮੇਸ਼ਾਂ ਉਹਨਾਂ ਦੇ ਸਮਰਥਨ ਦੇ ਲਈ ਨਾਲ ਹੁੰਦੇ ਹਨ। ਇਸ ਉਪਲੱਬਧੀ ਤੇ ਉਤਸਾਹਿਤ ਹੁੰਦੇ ਹੋਏ, ਆਰੀਅਨਜ਼ ਗਰੁੱਪ ਦੇ ਟੋਪਰਸ ਨੇ ਕਿਹਾ ਕਿ ਮੈਰਿਟ ਲਿਸਟ ਵਿੱਚ ਉੱਚ ਸਥਾਨ ਪ੍ਰਾਪਤ ਕਰਨ ਦੀ ਭਾਵਨਾ ਕੁਝ ਅਜਿਹੀ ਹੁੰਦੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਅਸੀ ਆਪਣੇ ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਆਭਾਰੀ ਹਾਂ ਜਿਹਨਾਂ ਦੇ ਕਾਰਣ ਅਸ਼ੀ ਇਹ ਸਫਲਤਾ ਪ੍ਰਾਪਤ ਕਰ ਸਕੇ।


