ਚੰਦਰਯਾਨ-2’ ਦੀ ਲਾਂਚਿਗ 15 ਜੁਲਾਈ ਨੂੰ

ਨਵੀਂ ਦਿੱਲੀ – ਇਸਰੋ ਨੇ ‘ਚੰਦਰਯਾਨ-2’ ਦੀ ਲਾਂਚਿਗ ਲਈ 15 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ| ਇਸ ਤੋਂ ਠੀਕ ਇੱਕ ਹਫਤਾ ਪਹਿਲਾਂ ਇਸਰੋ ਨੇ ਵੈਬਸਾਈਟ ਤੇ ਚੰਦਰਯਾਨ ਦੀਆਂ ਤਸਵੀਰਾਂ ਰਿਲੀਜ਼ ਕੀਤੀਆਂ| ਕਰੀਬ 1000 ਕਰੋੜ ਰੁਪਏ ਦੇ ਇਸ ਮਿਸ਼ਨ ਨੂੰ ਜੀਐਸਐਲਵੀ ਐਮਕੇ-3 ਰਾਕੇਟ ਤੋਂ ਲਾਂਚ ਕੀਤਾ ਜਾਵੇਗਾ| 3800 ਕਿਲੋ ਵਜ਼ਨੀ ਸਪੇਸਕ੍ਰਾਫਟ ਵਿੱਚ 3 ਮਾਡਿਊਲ ਆਰਬਿਟਰ, ਲੈਂਡਰ, ਰੋਵਰ ਹੋਣਗੇ| ਇਸਰੋ ਨੇ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ| ‘ਚੰਦਰਯਾਨ-2’ ਮਿਸ਼ਨ 15 ਜੁਲਾਈ ਨੂੰ ਰਾਤ 2.51 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ| ਯਾਨ 6 ਜਾਂ 7 ਨੂੰ ਚੰਦਰਮਾ ਦੇ ਦੱਖਣੀ ਧਰੂ ਕੋਲ ਲੈਂਡ ਕਰੇਗਾ| ਇਸ ਦੇ ਨਾਲ ਹੀ ਭਾਰਤ ਚੰਦ ਤੇ ਲੈਂਡ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ| ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਚੀਨ ਦੇ ਪੁਲਾੜ ਵਾਹਨ ਚੰਨ ਦੀ ਧਰਤ ਤੇ ਪਹੁੰਚ ਚੁੱਕੇ ਹਨ| ਪੂਰੇ ‘ਚੰਦਰਯਾਨ-2’ ਮਿਸ਼ਨ ਤੇ 603 ਕਰੋੜ ਰੁਪਏ ਦਾ ਖਰਚਾ ਆਵੇਗਾ| ਜੀਐਸਐਲਵੀ ਦੀ ਕੀਮਤ 375 ਕਰੋੜ ਰੁਪਏ ਹੈ| ਜਿਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਐਮਕੇ-3 ਕਰੀਬ 6000 ਕਿਵੰਟਲ ਵਜ਼ਨੀ ਰਾਕੇਟ ਹੈ| ਚੰਦਰਯਾਨ-1 ਅਕਤੂਬਰ 2008 ਵਿੱਚ ਲੌਂਚ ਹੋਇਆ ਸੀ|

VIA PUNJAB