- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਬਰ ਜਨਾਹ ਦੇ ਮਾਮਲੇ ’ਚ ਦੋਸ਼ੀ ਨੂੰ ਕਾਬੂ ਕਰਨ ਗਈ ਸੋਹਾਣਾ ਪੁਲਿਸ ਨੂੰ ਦੌੜਾ-ਦੌੜਾ ਕੇ ਕੁੱਟਿਆ
ਐਸ ਏ ਐਸ ਨਗਰ – ਐਸ ਏ ਐਸ ਨਗਰ ਮੋਹਾਲੀ ‘ਚ ਪੈਂਦੇ ਸੋਹਾਣਾ ਪੁਲਿਸ ‘ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੋਹਾਲੀ ਦੇ ਪਿੰਡ ਸੋਹਾਨਾ ‘ਚ ਪੀ.ਜੀ. ‘ਚ ਰਹਿੰਦੀ ਕੁੜੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਪੁਲਸ ਫੜਣ ਲਈ ਗਈ ਸੀ। ਪੁਲਸ ਨੇ ਦੋਸ਼ੀ ਨੂੰ ਤਾਂ ਫੜ ਲਿਆ ਪਰ ਵਾਪਸੀ ‘ਤੇ ਪੀ.ਜੀ. ਮਾਲਕ ਤੇ ਅਧਾ ਦਰਜਨ ਵਿਅਕਤੀਆਂ ਨੇ ਦੋਸ਼ੀ ਸਣੇ ਪੁਲਸ ਪਾਰਟੀ ‘ਤੇ ਹਮਲਾ ਕਰ ਦਿਤਾ। ਹੋਰ ਤਾਂ ਹੋਰ ਪੁਲਸ ਦੀ ਗਡੀ ਦਾ ਦੂਰ ਤਕ ਪਿਛਾ ਕੀਤਾ ਤੇ ਪੁਲਸ ਮੁਲਾਜ਼ਮਾਂ ਨੂੰ ਦੌੜਾ-ਦੌੜਾ ਕੇ ਕੁਟਿਆ। ਇਸ ਹਮਲੇ ‘ਚ ਪੁਲਸ ਮੁਲਾਜ਼ਮਾਂ ਦੇ ਵੀ ਸਟਾਂ ਲਗੀਆਂ। ਇਸ ਸਭ ਹੰਗਾਮੇ ਤੇ ਕੁਟ ਕੁਟਾਪੇ ਦਾ ਸ਼ਿਕਾਰ ਹੋਏ ਸੋਹਾਣਾ ਪਿੰਡ ਦੇ ਕੁਲਦੀਪ ਤੇ ਕਬਡੀ ਖਿਡਾਰੀ ਪਰਮਜੀਤ ਪੰਮਾ ਦਸਿਆ ਕਿ ਰੌਲੇ ਰਪੇ ‘ਚ ਉਨ੍ਹਾਂ ਦਾ ਮੋਬਾਈਲ ਫੋਨ ਵੀ ਦੋਸ਼ੀ ਨਾਲ ਪੁਲਸ ਦੀ ਗਡੀ ‘ਚ ਚਲਾ ਗਿਆ ਸੀ। ਇਸ ਉਪਰੰਤ ਜਦੋਂ ਉਹ ਆਪਣਾ ਫੋਨ ਲੈਣ ਥਾਣੇ ਪਹੁੰਚੇ ਤਾਂ ਪੁਲਸ ਨੇ ਬਿਨਾਂ ਉਨ੍ਹਾਂ ਦੀ ਗਲ ਸੁਣੇ ਹਮਲਾਵਰ ਸਮਝਦੇ ਹੋਏ ਕੁਟਮਾਰ ਕੀਤੀ।ਫਿਲਹਾਲ ਪੁਲਸ ਨੇ ਹਮਲਾ ਕਰਨ ਵਾਲੇ ਪੀ.ਜੀ. ਮਾਲਕ ਸ਼ਿੰਗਾਰਾ ਤੇ ਉਸਦੇ ਆਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਸਾਰੇ ਮਾਮਲੇ ‘ਚ ਉਹ ਲੋਕ ਵੀ ਕੁਟੇ ਗਏ , ਜੋ ਨਾ ਤਾਂ ਜਬਰ-ਜ਼ਨਾਹ ਮਾਮਲੇ ‘ਚ ਦੋਸ਼ੀ ਹਨ ਤੇ ਸ਼ਾਇਦ ਨਾ ਹੀ ਪੁਲਸ ‘ਤੇ ਹਮਲਾ ਕਰਨ ਵਾਲਿਆਂ ‘ਚੋਂ ਸਨ। ਬਾਕੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸਤੋਂ ਬਾਅਦ ਸਚਾਈ ਸਭ ਦੇ ਸਾਹਮਣੇ ਹੋਵੇਗੀ।


