ਭੋਗਪੁਰ ’ਚ ਮੈਡੀਕਲ ਸਟੋਰ ’ਚੋਂ ਹੋਈ ਚੋਰੀ

ਭੋਗਪੁਰ – ਬੀਤੀ ਰਾਤ ਮਨਜੀਤ ਮੈਡੀਕਲ ਹਾਲ ਭੋਗਪੁਰ ਵਿਚ ਚੋਰਾਂ ਵਲੋੰ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿਤਾ ਗਿਆ । ਜਾਣਕਾਰੀ ਅਨੁਸਾਰ ਸ: ਲਖਵਿੰਦਰ ਸਿੰਘ ਮਨਜੀਤ ਮੈਡੀਕਲ ਹਾਲ ਦੇ ਮਾਲਕ ਨੇ ਦਸਿਆ ਕਿ ਉਹ ਸ਼ਾਮ 8:30 ਵਜੇ ਦੇ ਕਰੀਬ ਦੁਕਾਨ ਬੰਦ ਕਰ ਕੇ ਘਰ ਨੂੰ ਗਏ ਸਨ । ਜਦ ਸਵੇਰੇ 7:00 ਵਜੇ ਦੁਕਾਨ ਦੇ ਤਾਲੇ ਖੋਲੇ ‘ਤਾਂ ਅੰਦਰ ਖਿਲਾਰਾ ਪਿਆ ਹੋਇਆ ਸੀ। ਦੁਕਾਨ ਦਾ ਕੈਮਰਾ ਵੀ ਗਾਇਬ ਸੀ। ਉਨ੍ਹਾਂ ਦਸਿਆ ਕਿ ਦਰਾਜਾਂ ਨੂੰ ਤਾਲੇ ਲਗੇ ਹੋਏ ਸਨ ‘ਉਨ੍ਹਾਂ ਦੇ ਵੀ ਤਾਲੇ ਟੁਟੇ ਹੋਏ ਸਨ। ਜਿਨ੍ਹਾਂ ਵਿਚ 10 ਹਜ਼ਾਰ ਰੁਪਏ ਦੀ ਨਗਦੀ ,1ਚਾਂਦੀ ਦਾ ਕੜਾ ‘ਅਤੇ ਮੋਬਾਇਲ ਵੀ ਗਾਇਬ ਸੀ।ਉਪਰ ਅਤੇ ਥਲੇ ਦਰਵਾਜ਼ੇ ਅਤੇ ਖਿੜਕੀਆਂ ਦੀ ਵੀ ਭੰਨ ਤੋੜ ਕੀਤੀ ਹੋਈ ਸੀ। ਉਨ੍ਹਾਂ ਦਸਿਆ ਕਿ ਚੋਰਾਂ ਵਲੋਂ ਕੁਝ ਕੀਮਤੀ ਦਵਾਈਆਂ,ਜ਼ਰੂਰੀ ਕਾਗਜ਼ ਅਤੇ ਬਿਲ ਚੋਰੀ ਕਰ ਲਏ ਗਏ। ਇਸ ਮੌਕੇ ਮਨਜੀਤ ਮੈਡੀਕਲ ਹਾਲ ਦੇ ਮਾਲਕ ਸਰਦਾਰ ਲਖਵਿੰਦਰ ਸਿੰਘ ਨੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

VIA PUNJAB