- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੇ ਸਾਰੇ ਦੇਸ਼ ਸਹਿਯੋਗ ਕਰਨ ਤਾਂ ਦਹਿਸ਼ਤਗਰਦੀ ਦਾ ਖ਼ਾਤਮਾ ਸੰਭਵ: ਰਾਜਨਾਥ
ਢਾਕਾ – ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਸਰੋਕਾਰ ਦੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਰਾਜਨਾਥ ਸਿੰਘ ਨੇ ਬੀਬੀ ਹਸੀਨਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ ‘‘ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਅੱਜ ਢਾਕਾ ਵਿੱਚ ਬੇਹੱਦ ਲਾਹੇਵੰਦ ਮੁਲਾਕਾਤ ਕੀਤੀ। ਅਸੀਂ ਦੁਵੱਲੇ ਹਿੱਤ ਦੇ ਕਈ ਖੇਤਰੀ ਤੇ ਆਪਸੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਜੇ ਖਿੱਤੇ ਦੇ ਸਾਰੇ ਦੇਸ਼ ਹੱਥ ਮਿਲਾ ਲੈਣ ਤਾਂ ਅਤਿਵਾਦ ਤੇ ਦਹਿਸ਼ਤਵਾਦ ਨੂੰ ਜੜੋਂ ਪੁੱਟਿਆ ਜਾ ਸਕਦਾ ਹੈ।’’ ਬੀਬੀ ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਤੇ ਭਾਰਤ ਨੇ ਹੁਣ ਤੱਕ ਗੱਲਬਾਤ ਰਾਹੀਂ ਜ਼ਮੀਨ ਤੇ ਸਰਹੱਦੀ ਵਿਵਾਦ ਸਮੇਤ ਬਹੁਤ ਸਾਰੇ ਮੁੱਦੇ ਸੁਲਝਾ ਲਏ ਹਨ। ਉਨ੍ਹਾਂ ਕਿਹਾ ‘‘ ਸਾਨੂੰ ਉਮੀਦ ਹੈ ਕਿ ਬਾਕੀ ਮੁੱਦੇ ਵੀ ਗੱਲਬਾਤ ਰਾਹੀਂ ਸੁਲਝਾ ਲਏ ਜਾਣਗੇ।’’ ਉਨ੍ਹਾਂ ਬੰਗਲਾਦੇਸ਼ ਦਾ ਇਹ ਸਟੈਂਡ ਦੁਹਰਾਇਆ ਕਿ ਉਹ ਦਹਿਸ਼ਤਗਰਦਾਂ ਨੂੰ ਆਪਣੀ ਸਰਜ਼ਮੀਨ ਕਿਸੇ ਹੋਰ ਦੇਸ਼ ਖ਼ਿਲਾਫ਼ ਕਾਰਵਾਈਆਂ ਕਰਨ ਲਈ ਵਰਤਣ ਦੀ ਆਗਿਆ ਨਹੀਂ ਦੇਣਗੇ। ਇਸ ਤੋਂ ਬਾਅਦ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਬੰਗਲਾਦੇਸ਼ੀ ਹਮਰੁਤਬਾ ਅਸਦੁਜਮਾਂ ਖ਼ਾਨ ਕਮਾਲ ਨੇ ਢਾਕਾ ਦੇ ਜਮਨਾ ਫਿਊਚਰ ਪਾਰਕ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਭਾਰਤੀ ਵੀਜ਼ਾ ਕੇਂਦਰ ਦਾ ਉਦਘਾਟਨ ਕੀਤਾ। ਇਹ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰ ਆਈਵੀਏਸੀ 18500 ਵਰਗ ਫੁੱਟ ਕਮਰਸ਼ੀਅਲ ਖੇਤਰ ਵਿੱਚ ਫੈਲਿਆ ਹੋਇਆ ਹੈ ਤੇ ਇੱਥੇ ਦੋ ਪੜਾਵਾਂ ਵਿੱਚ ਢਾਕਾ ਵਿੱਚਲੇ ਸਾਰੇ ਕੇਂਦਰ ਤਬਦੀਲ ਕਰ ਦਿੱਤੇ ਜਾਣਗੇ। ਬੀਡੀ ਨਿਊਜ਼ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਦੇ ਸਭ ਤੋਂ ਵੱਧ ਸੈਲਾਨੀ ਭਾਰਤ ਜਾਂਦੇ ਹਨ। ਪਿਛਲੇ ਸਾਲ ਭਾਰਤ ਨੇ 14 ਲੱਖ ਬੰਗਲਾਦੇਸ਼ੀਆਂ ਨੂੰ ਵੀਜ਼ੇ ਜਾਰੀ ਕੀਤੇ ਸਨ। ਭਲਕੇ ਰਾਜਨਾਥ ਸਿੰਘ ਸ੍ਰੀ ਕਮਾਲ ਨਾਲ ਗ੍ਰਹਿ ਮੰਤਰੀ ਪੱਧਰੀ ਵਾਰਤਾ ਕਰਨਗੇ।


