- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਚੀਨ ਦੀ ਬਜਾਏ ਜਾਪਾਨ ਨਾਲ ਕਰਨਗੇ ਵਪਾਰਕ ਮੌਦੇ ‘ਤੇ ਗੱਲਬਾਤ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਅਮਰੀਕਾ ਅਤੇ ਜਾਪਾਨ ਨੇ ਵਪਾਰ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਪਾਨ ਨੂੰ ਪਤਾ ਹੈ ਕਿ ਜੇਕਰ ਸਮਝੌਤੇ ‘ਤੇ ਸਹਿਮਤੀ ਨਾ ਬਣੀ ਤਾਂ ਇਹ ਇਕ ਵੱਡੀ ਸਮੱਸਿਆ ਹੋਵੇਗੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਅਸੀਂ ਇਸ ਨੂੰ ਸ਼ੁਰੂ ਕਰ ਰਹੇ ਹਾਂ ਅਤੇ ਜੇਕਰ ਅਸੀਂ ਜਾਪਾਨ ਨਾਲ ਸਮਝੌਤਾ ਨਹੀਂ ਕਰਦੇ ਤਾਂ ਜਾਪਾਨ ਜਾਣਦਾ ਹੈ ਕਿ ਇਕ ਵੱਡੀ ਸਮੱਸਿਆ ਸਾਹਮਣੇ ਖੜ੍ਹੀ ਹੋ ਜਾਵੇਗੀ। ਦੱਖਣੀ ਡਕੋਟਾ ਦੇ ਇਕ ਸ਼ਹਿਰ ਸਿਓਕਸ ਫਾਲਸ ‘ਚ ਟਰੰਪ ਨੇ ਆਖਿਆ, ‘ਭਾਰਤ ਨੇ ਕਿਹਾ ਕਿ ਅਸੀਂ ਲੋਕ ਇਕ ਵਪਾਰ ਸਮਝੌਤਾ ਸ਼ੁਰੂ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਸੰਖੇਪ ‘ਚ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਉਹ ਲੋਕ ਪਿਛਲੇ ਪ੍ਰਸ਼ਾਸਨ ਨਾਲ ਇਸ ਦੇ ਬਾਰੇ ‘ਚ ਗੱਲ ਨਹੀਂ ਕਰਾਂਗੇ। ਉਹ ਜਿਸ ਤਰ੍ਹਾਂ ਨਾਲ ਸਨ ਉਸ ਤੋਂ ਬਹੁਤ ਖੁਸ਼ ਸਨ। ਵਪਾਰ ਦੇ ਮੁੱਦਿਆਂ ‘ਤੇ ਚੀਨ, ਮੈਕਸੀਕੋ, ਕੈਨੇਡਾ ਅਤੇ ਯੂਰਪੀ ਸੰਘ ਨੂੰ ਚੁਣੌਤੀ ਦੇ ਰਹੇ ਟਰੰਪ ਨੇ ਜਾਪਾਨ ਨਾਲ ਆਪਣੇ ਦੇਸ਼ ਦੇ ਵਪਾਰਕ ਘਾਟੇ ਦੇ ਬਾਰੇ ‘ਚ ਨਰਾਜ਼ਗੀ ਵਿਅਕਤ ਕੀਤੀ ਪਰ ਇਸ ਅਸੰਤੁਲਨ ਨੂੰ ਦੂਰ ਕਰਨ ਲਈ ਜਾਪਾਨ ਤੋਂ ਸਖਤ ਕਦਮ ਚੁੱਕਣ ਲਈ ਨਹੀਂ ਕਿਹਾ।


