- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਤੇ ਪੇਲੋਸੀ ਵਿਚਾਲੇ ਤਣਾਅ ਆਇਆ ਸਾਹਮਣੇ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਪਤੀ ਚੋਣਾਂ ਤੋਂ ਠੀਕ ਪਹਿਲਾਂ ਮਹਾਦੋਸ ਦੇ ਵਿਚ ‘ਸਟੇਟ ਆਫ ਦੀ ਯੂਨੀਅਨ ਅਡਰੈੱਸ’ ਦੇ ਤਹਿਤ ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਸਪੀਕਰ ਨੈਨਸੀ ਪੇਲੋਸੀ ਅਤੇ ਟਰੰਪ ਵਿਚਾਲੇ ਤਣਾਅ ਸਪੱਸ਼ਟ ਰੂਪ ਨਾਲ ਨਜ਼ਰ ਆਇਆ। ਇਹ ਟਰੰਪ ਦਾ ਤੀਜਾ ਸਟੇਟ ਆਫ ਦੀ ਯੂਨੀਅਨ ਸੰਬੋਧਨ ਸੀ, ਜਿਸ ਨੂੰ ਦੋ ਪਲਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਕ ਜਦੋਂ ਟਰੰਪ ਨੇ ਨੈਨਸੀ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਦੂਜਾ ਜਦੋਂ ਨੈਨਸੀ ਨੇ ਟਰੰਪ ਦੇ ਸੰਬੋਧਨ ਦੀ ਕਾਪੀ ਫਾੜ ਦਿੱਤੀ।ਅਸਲ ਵਿਚ ਟਰੰਪ ਦੇ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਸਵਾਗਤ ਦੇ ਤੌਰ ‘ਤੇ ਆਪਣਾ ਹੱਥ ਮਿਲਾਉਣ ਲਈ ਅੱਗੇ ਵਧਾਇਆ ਪਰ ਟਰੰਪ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।ਇਸ ਦੇ ਬਾਅਦ ਜਿਵੇਂ ਹੀ ਟਰੰਪ ਨੇ ਭਾਸ਼ਣ ਖਤਮ ਕੀਤਾ ਪੇਲੋਸੀ ਨੇ ਸੰਸਦ ਵਿਚ ਸਾਰਿਆਂ ਸਾਹਮਣੇ ਉਹਨਾਂ ਦੇ ਸੰਬੋਧਨ ਦੀ ਕਾਪੀ ਫਾੜ ਦਿੱਤੀ।ਇਹ ਸੰਬੋਧਨ ਸਥਾਨਕ ਸਮੇਂ ਦੇ ਮੁਤਾਬਕ ਮੰਗਲਵਾਰ ਰਾਤ 9 ਵਜੇ ਮਤਲਬ ਭਾਰਤੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ 7:30 ਵਜੇ ਸ਼ੁਰੂ ਹੋਇਆ। ਸਟੇਟ ਆਫ ਦੀ ਯੂਨੀਅਨ ਦਾ ਵਿਸ਼ਾ ‘ਗ੍ਰੇਟ ਅਮੇਰਿਕਨ ਕਮਬੈਕ’ (ਅਮਰੀਕਾ ਦਾ ਮਹਾਨ ਵਾਪਸੀ) ਸੀ।


