- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਦੀ ਆਲੋਚਨਾ ਕਰਨ ਵਾਲੇ ਐਡਮਿਰਲ ਨੇ ਦਿੱਤਾ ਅਸਤੀਫਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਲਈ ”ਸ਼ਰਮਨਾਕ” ਦੱਸਣ ਵਾਲੇ ਇਕ ਵੱਕਾਰੀ ਐਡਮਿਰਲ (ਰਿਟਾਇਰਡ) ਨੇ ਰੱਖਿਆ ਮੰਤਰਾਲੇ ਦੀ ਸਲਾਹਕਾਰ ਬੌਡੀ ਤੋਂ ਅਸਤੀਫਾ ਦੇ ਦਿੱਤਾ ਹੈ| ਪੇਂਟਾਗਨ ਨੇ ਬੀਤੇ ਦਿਨੀਂ ਇਸ ਸਬੰਧੀ ਜਾਣਕਾਰੀ ਦਿੱਤੀ| ਪੇਂਟਾਗਨ ਦੀ ਬੁਲਾਰਾ ਲੈਫਟੀਨੈਂਟ ਕਰਨਲ ਮਿਸ਼ੇਲ ਬਲਦਾਂਜਾ ਨੇ ਦੱਸਿਆ ਕਿ ਐਡਮਿਰਲ ਵਿਲੀਅਮ ਮੈਕਰਾਵੇਨ ਨੇ ਬੀਤੇ ਮਹੀਨੇ ਡਿਫੈਸ਼ ਇਨੋਵੇਸ਼ਨ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ| ਮੈਕਰਾਵੇਨ ਨੇ ਸਾਲ 2014 ਵਿਚ ਪਾਕਿਸਤਾਨ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਅਲ-ਕਾਇਦਾ ਦੇ ਸਰਦਾਰ ਓਸਾਮਾ ਬਿਨ ਲਾਦੇਨ ਨੂੰ ਮਾਰਨ ਵਾਲੀ ਸਪੈਸ਼ਲ ਫੌਰਸਿਜ਼ ਦਾ ਸੰਚਾਲਨ ਕੀਤਾ ਸੀ|
ਮੈਕਰਾਵੇਨ ਦਾ ਲੇਖ ਅਖਬਾਰ ਵਿਚ ਪ੍ਰਕਾਸ਼ਿਤ ਹੋਣ ਦੇ 4 ਦਿਨ ਬਾਅਦ ਇਹ ਅਸਤੀਫਾ 20 ਅਗਸਤ ਤੋਂ ਪ੍ਰਭਾਵੀ ਹੋਇਆ ਹੈ| ਇਸ ਪੱਤਰ ਵਿਚ ਉਨ੍ਹਾਂ ਨੇ ਟਰੰਪ ਦੇ ਇਕ ਹੋਰ ਆਲੋਚਕ ਸੀ.ਆਈ.ਏ. ਦੇ ਸਾਬਕਾ ਨਿਰਦੇਸ਼ਕ ਜੌਨ ਬ੍ਰੈਨਨ ਦੀ ਸੁਰੱਖਿਆ ਮਨਜ਼ੂਰੀ ਨੂੰ ਰੱਦ ਕਰਨ ਦੇ ਫੈਸਲੇ ਉਤੇ ਟਰੰਪ ਉਤੇ ਗੁੱਸਾ ਜ਼ਾਹਰ ਕੀਤਾ ਸੀ| ਮੈਕਰਾਵੇਨ ਨੇ ਬ੍ਰੈਨਨ ਦੇ ਬਾਰੇ ਵਿਚ ਕਿਹਾ ਸੀ ਉਨ੍ਹਾਂ ਦੀ ਨਜ਼ਰ ਵਿਚ ਬ੍ਰੈਨਨ ਸਭ ਤੋਂ ਬਿਹਤਰੀਨ ਕਰਮਚਾਰੀਆਂ ਵਿਚੋਂ ਇਕ ਹੈ| ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੀ ਸੁਰੱਖਿਆ ਮਨਜ਼ੂਰੀ ਵੀ ਰੱਦ ਕਰ ਦਿੱਤੀ ਜਾਵੇ ਤਾਂ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੋਵੇਗੀ| ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਆਪਣੇ ਕੰਮਾਂ ਨਾਲ ਤੁਸੀਂ ਸਾਨੂੰ ਸਾਡੇ ਬੱਚਿਆਂ ਦੀ ਨਜ਼ਰ ਵਿਚ ਸ਼ਰਮਿੰਦਾ ਕੀਤਾ| ਗਲੋਬਲ ਮੰਚ ਉਤੇ ਸਾਨੂੰ ਬੇਇੱਜ਼ਤ ਕੀਤਾ ਅਤੇ ਸਭ ਤੋਂ ਬੁਰੀ ਗੱਲ ਹੈ ਕਿ ਇਕ ਕੌਮ ਦੇ ਤੌਰ ਉਤੇ ਸਾਨੂੰ ਵੰਡਿਆ|


