ਟਰੰਪ ਦੀ ਕੰਧ ਨੂੰ ਨਹੀਂ ਮਿਲਿਆ ਡੈਮੋਕਰੈਟਾਂ ਦਾ ਸਾਥ

ਵਾਸ਼ਿੰਗਟਨ – ਬਹੁਮਤ ਹਾਸਲ ਡੈਮੋਕਰੈਟਾਂ ਨੇ ਹਾਊਸ ਦੇ ਪਹਿਲੇ ਦਿਨ ਸਰਕਾਰ ਦਾ ਕੰਮਕਾਰ ਮੁੜ ਖੋਲ੍ਹਣ ਲਈ ਤਾਂ ਹਾਮੀ ਭਰੀ ਪਰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਰਹੱਦੀ ਕੰਧ ਉਸਾਰਨ ਦੀ ਯੋਜਨਾ ਨੂੰ ਫੰਡ ਮੁਹੱਈਆ ਕਰਨ ਤੋਂ ਇਨਕਾਰ ਕਰ ਦਿੱਤਾ। ਬੀਤੀ ਰਾਤ ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ ’ਚ ਆਏ ਤੇ ਉਨ੍ਹਾਂ ਸਰਹੱਦੀ ਕੰਮ ਉਸਾਰਨ ਦੀ ਯੋਜਨਾ ਲਈ ਸਹਿਮਤੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਹਾਊਸ ਦੀ ਸਪੀਕਰ ਨੈਨੇਸੀ ਪੈਲੋਸੀ ਨੇ ਟਰੰਪ ਤੇ ਸੈਨੇਟ ਰਿਪਲਿਕਨ ਨੂੰ ਆਪਣਾ ਜਵਾਬ ਦੇਣ ਲਈ ਕਿਹਾ, ਪਰ ਟਰੰਪ ਦੀ ਯੋਜਨਾ ਨੂੰ ਫੰਡ ਮੁਹੱਈਆ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਨੈਨਸੀ ਪੈਲੋਸੀ ਨੂੰ ਬੀਤੇ ਦਿਨ ਹੀ ਹਾਊਸ ਦੀ ਸਪੀਕਰ ਚੁਣਿਆ ਗਿਆ ਹੈ। ਪੈਲੋਸੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕੋਈ ਕੰਧ ਨਹੀਂ ਬਣਾ ਰਹੇ। ਇਸ ਤੋਂ ਪਹਿਲਾਂ ਟਰੰਪ ਨੇ ਵ੍ਹਾਈਟ ਹਾਊਸ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਿਨਾਂ ਕੰਧ ਦੇ ਉਨ੍ਹਾਂ ਦੇ ਦੇਸ਼ ਸੁਰੱਖਿਅਤ ਨਹੀਂ ਹੈ। ਇਸੇ ਦੌਰਾਨ ਹਾਊਸ ਦੀ ਨਵੀਂ ਸਪੀਕਰ ਨੈਨਸੀ ਪੈਲੋਸੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ 29 ਜਨਵਰੀ ਨੂੰ ਹੋ ਰਹੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ’ਚ ਆਪਣਾ ਦੂਜਾ ਸਾਲਾਨਾ ਭਾਸ਼ਣ ਦੇਣ ਦਾ ਸੱਦਾ ਦਿੱਤਾ ਹੈ।

VIA PUNJAB