- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਵੱਲੋਂ ਪੇਲੋਸੀ ਦੀ ਨਿੰਦਾ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਤੀਨਿਧ ਸਭਾ ਦੀ ਮੁਖੀ ਨੈਂਸੀ ਪੇਲੋਸੀ ’ਤੇ ਦੋਸ਼ ਲਾਇਆ ਕਿ ਉਹ ਮਹਾਦੋਸ਼ ਲਈ ਲਾਏ ਦੋਸ਼ਾਂ ਦੀ ਰਿਪੋਰਟ ਸੈਨੇਟ ਨੂੰ ਭੇਜਣ ’ਚ ਦੇਰੀ ਕਰ ਰਹੀ ਹੈ, ਜਿਸ ਨਾਲ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੇ ਸਦਨ ’ਚ ਇਸ ਸੁਣਵਾਈ ਵਿੱਚ ਦੇਰੀ ਹੋਣ ਦਾ ਖ਼ਦਸ਼ਾ ਹੈ।‘ਟਰਨਿੰਗ ਪੁਆਇੰਟ ਯੂਐੱਸਏ’ ਵੱਲੋਂ ਕਰਵਾਏ ਗਏ ਇੱਕ ਸੰਮੇਲਨ ’ਚ ਟਰੰਪ ਨੇ ਕਿਹਾ, ‘ਇਹ ਸਹੀ ਨਹੀਂ। ਉਹ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਉਹ ਖੁ਼ਦ ਡੈਮੋਕਰੈਟ (ਲੋਕਤੰਤ੍ਰਿਕ) ਅਖਵਾਉਂਦੇ ਹਨ ਪਰ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਕਰਦੇ। ਪੇਲੋਸੀ ਨੇ ਅਜੇ ਤੱਕ ਮਹਾਦੋਸ਼ ਸਬੰਧੀ ਦੋਸ਼ਾਂ ਜਾਣਕਾਰੀ ਸੈਨੇਟ ਨੂੰ ਨਹੀਂ ਭੇਜੀ ਹੈ। ਇਸ ਦਾ ਮਕਸਦ ਇਹ ਹੋ ਸਕਦਾ ਹੈ ਕਿ ਸੈਨੇਟ ਵਿੱਚ ਡੈਮੋਕਰੈਟਾਂ ਨੂੰ ਆਪਣਾ ਪੱਖ ਮਜ਼ਬੂਤ ਕਰਨ ਲਈ ਸਮਾਂ ਮਿਲ ਸਕੇ। ਡੋਨਲਡ ਟਰੰਪ ਮਹਾਦੋਸ਼ ਦਾ ਸਾਹਮਣਾ ਕਰਨ ਵਾਲੇ ਅਮਰੀਕੀ ਇਤਿਹਾਸ ’ਚ ਤੀਜੇ ਰਾਸ਼ਟਰਪਤੀ ਹਨ।


