- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੀਮ ਵਿੱਚ ਤਬਦੀਲੀ ਦੀ ਲੋੜ ਨਹੀਂ: ਕੋਹਲੀ
ਲੰਡਨ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਹੈ ਕਿ ਟੀਮ ਵਿੱਚ ਕੁਝ ਘਾਟਾਂ ਜ਼ਰੂਰ ਹਨ, ਪਰ ਟੀਮ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਦੀ ਕੋਈ ਲੋੜ ਨਹੀਂ। ਕਪਤਾਨ ਨੇ ਸਾਫ਼ ਕਰ ਦਿੱਤਾ ਕਿ ਇੰਗਲੈਂਡ ਤੋਂ ਟੈਸਟ ਲੜੀ ’ਚ ਮਿਲੀ 1-4 ਦੀ ਹਾਰ ਨੂੰ ਸਵੀਕਾਰ ਕਰਨਾ ਇੰਨਾ ਵੀ ਔਖਾ ਨਹੀਂ ਹੈ।
ਇੰਗਲੈਂਡ ਦੀ ਟੀਮ ਜਿਸ ਨੂੰ ਟੈਸਟ ਲੜੀ ਤੋਂ ਪਹਿਲਾਂ ਭਾਰਤ ਦੇ ਮੁਕਾਬਲੇ ਕਮਜ਼ੋਰ ਮੰਨਿਆ ਜਾ ਰਿਹਾ ਸੀ, ਲੜੀ ਦੌਰਾਨ ਵਧੇਰੇ ਮੌਕਿਆਂ ’ਤੇ ਭਾਰਤ ’ਤੇ ਭਾਰੂ ਰਹੀ। ਕੋਹਲੀ ਨੇ ਪੰਜਵੇਂ ਤੇ ਆਖਰੀ ਟੈਸਟ ਵਿੱਚ 118 ਦੌੜਾਂ ਨਾਲ ਮਿਲੀ ਹਾਰ ਮਗਰੋਂ ਕਿਹਾ, ‘ਅਸੀਂ ਸਮਝ ਸਕਦੇ ਹਾਂ ਕਿ ਲੜੀ ਇਸ ਦਿਸ਼ਾ ਵਿੱਚ ਕਿਉਂ ਗਈ। ਸਾਨੂੰ ਲੜੀ ਦੌਰਾਨ ਇੱਕ ਵੱਡਾ ਹਿੱਸਾ ਅਜਿਹਾ ਨਜ਼ਰ ਆਉਂਦਾ ਹੈ, ਜਿਸ ਵਿੱਚ ਬਦਲਾਅ ਦੀ ਲੋੜ ਲਗਦੀ ਹੈ। ਪਰ ਜੇਕਰ ਤੁਸੀਂ ਹਰ ਮੈਚ ਵਿਚ ਮੁਕਾਬਲਾ ਦੇ ਰਹੇ ਹੋ ਅਤੇ ਹਰ ਮੈਚ ਵਿੱਚ ਕਦੇ ਨਾ ਕਦੇ ਤੁਹਾਡਾ ਪੱਲੜਾ ਭਾਰੂ ਰਿਹਾ ਹੈ ਤਾਂ ਇਸ ਤੋਂ ਇਹ ਭਾਵ ਹੈ ਕਿ ਤੁਸੀਂ ਸਭ ਕੁਝ ਸਹੀ ਕਰ ਰਹੇ ਹੋ।’ ਇੰਗਲੈਂਡ ਵਿੱਚ ਹਾਰ ਨਾਲ ਵਿਦੇਸ਼ੀ ਸਰਜ਼ਮੀਂ ’ਤੇ ਭਾਰਤ ਦੇ ਰਿਕਾਰਡ ਵਿੱਚ ਇਜ਼ਾਫ਼ਾ ਹੋਇਆ ਹੈ। ਇਸ ਤੋਂ ਪਹਿਲਾਂ ਇਸੇ ਸਾਲ ਭਾਰਤ ਨੂੰ ਦੱਖਣੀ ਅਫ਼ਰੀਕਾ ਦੇ ਦੌਰੇ ’ਤੇ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਕਪਤਾਨ ਕੋਹਲੀ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖਣ ਵਾਲੇ ਇੰਗਲੈਂਡ ਦੇ ਦਿਗਜ ਬੱਲੇਬਾਜ਼ ਅਲਿਸਟੇਅਰ ਕੁੱਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਖੇਡ ਦਾ ਮਹਾਨ ਦੂਤ ਹੈ, ਜਿਸ ਨੇ ਕਦੇ ਵੀ ਆਪਣੀ ਸੀਮਾ ਨਹੀਂ ਉਲੰਘੀ। ਕੋਹਲੀ ਨੇ ਕਿਹਾ, ‘ਉਹ ਹਰੇਕ ਲਈ ਸ਼ਾਨਦਾਰ ਮਿਸਾਲ ਹੈ ਕਿ ਟੈਸਟ ਕ੍ਰਿਕਟ ਨਾਲ ਇੰਨਾ ਪਿਆਰ ਕਿਉਂ ਕੀਤਾ ਜਾਵੇ।’


