ਟੈਸਟ ਸੀਰੀਜ਼ ‘ਚ ਭਾਰਤ ਦੇ ਕੋਲ ਹਜੇ ਵੀ ਵਾਪਸੀ ਦਾ ਮੌਕਾ: ਯੁਜਵੇਂਦਰ ਚਾਹਲ

ਨਵੀਂ ਦਿੱਲੀ – ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਲਾਰਡਸ ਟੈਸਟ ‘ਚ ਭਾਰਤ ਨੂੰ ਇੰਗਲੈਂਡ ਦੇ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਕਿਹਾ ਹੈ ਕਿ ਭਾਰਤ ਦੇ ਕੋਲ ਹਜੇ ਵੀ 5 ਮੈਚਾਂ ਦੀ ਟੈਸਟ ਸੀਰੀਜ਼ ‘ਚ ਵਾਪਸੀ ਕਰਨ ਦਾ ਮੌਕਾ ਹੈ। ਫਿਲਹਾਲ ਇੰਗਲੈਂਡ ਨੇ ਸੀਰੀਜ਼ ‘ਚ 2-0 ਨਾਲ ਵਾਧਾ ਕਰ ਲਿਆ ਹੈ। ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਨੂੰ ਇੰਗਲੈਂਡ ਖਿਲਾਫ ਲਾਰਡਸ ਟੈਸਟ ‘ਚ ਪਾਰੀ ਅਤੇ 159 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਚਾਹਲ ਫਿਲਹਾਲ ਦੱਖਣੀ ਅਫਰੀਕਾ ਏ ਦੇ ਖਿਲਾਫ ਭਾਰਤ ਏ ਟੀਮ ਵਲੋਂ ਖੇਡ ਰਹੇ ਹਨ। ਚਾਹਲ ਦਾ ਮੰਨਣਾ ਹੈ ਕਿ ਇੰਗਲੈਂਡ ‘ਚ ਕੰਡੀਸ਼ਨ ਬਹੁਤ ਮੁਸ਼ਕਲ ਹੈ ਅਤੇ ਇਸ ਸੀਰੀਜ਼ ‘ਚ ਕੁਝ ਵੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ,’ ਇੰਗਲੈਂਡ ‘ਚ ਪੈਸਰਾਂ ਲਈ ਵਧੀਆ ਕੰਡੀਸ਼ਨ ਹੈ ਅਤੇ ਸਵਿੰਗ ਵੀ ਹੈ। ਤੁਸੀਂ ਦੇਖਿਆ ਕਿਸ ਤਰ੍ਹਾਂ ਐਂਡਰਸਨ 550 ਵਿਕਟਾਂ ਤੱਕ ਪਹੁੰਚ ਗਿਆ। ਇੰਗਲੈਂਡ ‘ਚ ਬੈਟਿੰਗ ਹਮੇਸ਼ਾ ਤੋਂ ਮੁਸ਼ਕਲ ਰਹੀ ਹੈ ਪਰ ਇਹ 5 ਮੈਚਾਂ ਦੀ ਸੀਰੀਜ਼ ਹੈ। ਜੇਕਰ ਤੁਸੀਂ ਸ਼ੁਰੂਆਤੀ ਮੈਚ ਹਾਰ ਵੀ ਜਾਂਦੇ ਹੋ ਤਾਂ ਤੁਹਾਡੇ ਕੋਲ ਆਖਰੀ ਦੇ ਤਿੰਨ ਮੈਚਾਂ ‘ਚ ਵਾਪਸੀ ਦਾ ਮੌਕਾ ਰਹਿੰਦਾ ਹੈ।ਇੰਗਲੈਂਡ ਖਿਲਾਫ ਆਖਰੀ 2 ਟੈਸਟ ਮੈਚਾਂ ‘ਚ ਆਪਣੀ ਚੋਣ ਨੂੰ ਲੈ ਕੇ ਚਾਹਲ ਨੇ ਕਿਹਾ ਕਿ ਉਹ ਹਜੇ ਆਪਣੀ ਚੋਣ ਦੇ ਬਾਰੇ ‘ਚ ਨਹੀਂ ਸੋਚ ਰਹੇ ਅਤੇ ਉਨ੍ਹਾਂ ਦਾ ਪੂਰਾ ਧਿਆਨ ਹਜੇ ਦੱਖਣੀ ਅਫਰੀਕਾ ‘ਚ ਚੱਲ ਰਹੇ ਮੈਚਾਂ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ‘ਚ ਉਨ੍ਹਾਂ ਦਾ ਅਨੁਭਵ ਚੰਗਾ ਰਿਹਾ ਸੀ ਕਿਉਂਕਿ ਇਹ ਉਨ੍ਹਾਂ ਦਾ ਪਹਿਲਾਂ ਟੂਰ ਸੀ।

VIA PUNJAB