- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੀਜੇ ਸਥਾਨ ਤੇ ਰਿਹਾ ਕ੍ਰਿਸ਼ਣਨ ਸ਼ਸ਼ੀਕਿਰਨ
ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ ‘ਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਕ੍ਰਿਸ਼ਣਨ ਸ਼ਸ਼ੀਕਿਰਨ ਨੇ ਆਖਰੀ ਰਾਊਂਡ ਵਿਚ ਚੀਨ ਦੇ ਹਾਓ ਵਾਂਗ ਵਿਰੁੱਧ ਡਰਾਅ ਖੇਡਿਆ ਤੇ ਉਸ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਐਸਟੋਨੀਆ ਦੇ ਕੈਡੋ ਕੁਲਡੋਸ ਤੇ ਸ਼ਸ਼ੀਕਿਰਨ ਨੂੰ ਹਰਾਉਣ ਵਾਲੇ ਅਰਮੀਨੀਆ ਦੇ ਹੈਕ ਮਰਤਿਰੋਸਯਾਨ ਨੇ ਆਖਰੀ ਰਾਊਂਡ ਵਿਚ ਜਿੱਤ ਦਰਜ ਕਰਦੇ ਹੋਏ 7 ਅੰਕ ਬਣਾ ਲਏ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ ‘ਤੇ ਕੈਡੋ ਜੇਤੂ ਬਣਿਆ, ਜਦਕਿ ਹੈਕ ਨੂੰ ਦੂਜਾ ਸਥਾਨ ਹਾਸਲ ਹੋਇਆ। ਭਾਰਤ ਦੇ ਸ਼ਸ਼ੀਕਿਰਨ ਨੇ ਟੂਰਨਾਮੈਂਟ ਵਿਚ ਸਭ ਤੋਂ ਬਿਹਤਰ ਖੇਡ ਦਿਖਾਈ ਪਰ 7ਵੇਂ ਰਾਊਂਡ ਵਿਚ ਉਸ ਨੂੰ ਹਾਰ ਦੀ ਵਜ੍ਹਾ ਨਾਲ ਨੁਕਸਾਨ ਹੋਇਆ। ਸ਼ਸ਼ੀਕਿਰਨ ਨੇ ਕੁਲ 5 ਜਿੱਤਾਂ, 3 ਡਰਾਅ ਤੇ 1 ਹਾਰ ਦੇ ਨਾਲ ਆਪਣੀ ਰੇਟਿੰਗ ਵਿਚ ਲਗਭਗ 12 ਅੰਕਾਂ ਦੀ ਬੜ੍ਹਤ ਹਾਸਲ ਕਰਦੇ ਹੋਏ ਆਪਣੀ ਲਾਈਵ ਰੇਟਿੰਗ ਨੂੰ 2690 ਤਕ ਪਹੁੰਚਾਇਆ। ਉਸਦੇ ਇਲਾਵਾ ਭਾਰਤ ਦੇ ਖਿਡਾਰੀਆਂ ਵਿਚ ਵੈਭਵ ਸੂਰੀ 5.5 ਅੰਕ, ਐੱਸ. ਐੈੱਲ. ਨਾਰਾਇਣਨ 5.5 ਅੰਕ, ਨਿਹਾਲ ਸਰੀਨ, ਮੁਰਲੀ ਕਾਰਤੀਕੇਅਨ, ਅਰਵਿੰਦ ਚਿਦਾਂਬਰਮ, ਸੂਰਯ ਸ਼ੇਖਰ ਗਾਂਗੁਲੀ 5 ਅੰਕ ਬਣਾਉਣ ਵਿਚ ਕਾਮਯਾਬ ਰਹੇ। ਟੂਰਨਾਮੈਂਟ ਵਿਚ ਭਾਰਤ ਦੀ ਇਕਲੌਤੀ ਮਹਿਲਾ ਖਿਡਾਰੀ ਹਰਿਕਾ ਦ੍ਰੋਣਵਾਲੀ 4 ਅੰਕ ਬਣਾਉਣ ਵਿਚ ਕਾਮਯਾਬ ਰਹੀ।


