- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੁਰਕੀ ਚ ਮਹਿਲਾ ਕੱਪ ਫੁੱਟਬਾਲ ਖੇਡੇਗਾ ਭਾਰਤ
ਨਵੀਂ ਦਿੱਲੀ – ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ ਤੁਰਕੀ ‘ਚ 27 ਫਰਵਰੀ ਤੋਂ ਤੁਰਕੀ ਮਹਿਲਾ ਕੱਪ ਖੇਡੇਗੀ। ਭਾਰਤ ਨੂੰ ਗਰੁੱਪ ਏ ‘ਚ ਰੋਮਾਨੀਆ, ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਦੇ ਨਾਲ ਰਖਿਆ ਗਿਆ ਹੈ ਜਦਕਿ ਫਰਾਂਸ, ਜੋਰਡਨ, ਉੱਤਰੀ ਆਇਰਲੈਂਡ ਅਤੇ ਮੇਜ਼ਬਾਨ ਤੁਰਕੀ ਗਰੁੱਪ ਬੀ ‘ਚ ਹੈ।ਹਰ ਟੀਮ ਗਰੁੱਪ ਪੜਾਅ ‘ਚ ਇਕ ਦੂਜੇ ਨਾਲ ਖੇਡੇਗੀ ਅਤੇ ਚੋਟੀ ਦੀ ਟੀਮ ਫਾਈਨਲ ‘ਚ ਪਹੁੰਚੇਗੀ। ਇਸ ਤੋਂ ਇਲਾਵਾ ਕਲਾਸੀਫਿਕੇਸ਼ਨ ਮੈਚ ਵੀ ਹੋਣਗੇ। ਇਹ ਟੂਰਨਾਮੈਂਟ ਅਪ੍ਰੈਲ ‘ਚ ਹੋਣ ਵਾਲੇ ਏ.ਐੱਫ.ਸੀ. ਓਲੰਪਿਕ ਕੁਆਲੀਫਾਇਰ ਦੇ ਦੂਜੇ ਦੌਰ ਅਤੇ ਮਾਰਚ ‘ਚ ਹੋਣ ਵਾਲੀ ਸੈਫ ਮਹਿਲਾ ਚੈਂਪੀਅਨਸ਼ਿਪ ਦੀ ਤਿਆਰੀ ਦਾ ਹਿੱਸਾ ਹੈ।


