- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਰੋਣਾਚਾਰੀਆ ਐਵਾਰਡ ਜੇਤੂ ਜੋਗਿੰਦਰ ਸੈਣੀ ਦਾ ਦੇਹਾਂਤ
ਭਾਰਤੀ ਅਥਲੈਟਿਕਸ ਪਿੜ ਦੇ ਸਾਬਕਾ ਚੀਫ ਕੋਚ ਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਜੋਗਿੰਦਰ ਸਿੰਘ ਸੈਣੀ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਇਥੇ ਘਲੋੜੀ ਗੇਟ ਸ਼ਮਸ਼ਾਨਘਾਟ ਵਿੱਚ ਅੱਜ ਦੇਰ ਸ਼ਾਮੀ ਉਨ੍ਹਾਂ ਦਾ ਧਾਰਮਿਕ ਰਹੁ-ਰੀਤਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਪਰਿਵਾਰਕ ਜੀਅ ਤੇ ਹੋਰ ਸਨੇਹੀ ਮੌਜੂਦ ਸਨ।ਸ੍ਰੀ ਸੈਣੀ ਦੇ ਮੁੱਖ ਕੋਚ ਹੁੰਦਿਆਂ ਭਾਰਤ ਨੇ ਏਸ਼ਿਆਈ ਖੇਡਾਂ-1978 ਵਿੱਚ ਅੱਠ ਸੋਨੇ ਸਣੇ 18 ਤਗ਼ਮੇ ਜਿੱਤੇ ਸਨ। ਉਹ 1954 ’ਚ ਅਥਲੈਟਿਕ ਕੋਚ ਵਜੋਂ ਕੌਮੀ ਖੇਡ ਸੰਸਥਾ (ਐੱਨਆਈਐੱਸ) ਪਟਿਆਲਾ ਨਾਲ ਜੁੜੇ ਅਤੇ 2004 ਤੱਕ ਕੋਚਿੰਗ ’ਚ ਮਸ਼ਰੂਫ਼ ਰਹੇ। ਉਹ 1970 ਤੋਂ 1990 ਦੇ ਦਹਾਕੇ ਦੌਰਾਨ ਕਈ ਸਾਲਾਂ ਤੱਕ ਕੌਮੀ ਅਥਲੈਟਿਕਸ ਟੀਮ ਦੇ ਮੁੱਖ ਕੋਚ ਰਹੇ। ਟ੍ਰੈਕ ਐਂਡ ਫੀਲਡ ਦੇ ਕਈ ਖਿਡਾਰੀਆਂ ਨੂੰ ਤਰਾਸ਼ਣ ਦਾ ਸਿਹਰਾ ਜੋਗਿੰਦਰ ਸਿੰਘ ਸੈਣੀ ਸਿਰ ਬੱਝਦਾ ਹੈ। ਭਾਰਤ ਸਰਕਾਰ ਨੇ ਸੇਵਾਵਾਂ ਨੂੰ ਮੁੱਖ ਰੱਖਦਿਆਂ 1997 ’ਚ ਸ੍ਰੀ ਸੈਣੀ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਨਿਵਾਜਿਆ। ਪਹਿਲੀ ਜਨਵਰੀ 1930 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਨਮੇ ਸ੍ਰੀ ਸੈਣੀ ਦਾ ਜ਼ਿਆਦਾਤਰ ਮੋਹ ਪਟਿਆਲਾ ਨਾਲ ਰਿਹਾ। ਉਨ੍ਹਾਂ ਨੇ ਇੱਥੇ ਐੱਨਆਈਐੱਸ ਵਿੱਚੋਂ ਹੀ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ ਸੀ। ਉਹ ਆਖ਼ਰੀ ਸਮੇਂ ਆਪਣੇ ਪਰਿਵਾਰ ਨਾਲ ਨਿਊ ਅਫਸਰ ਕਾਲੌਨੀ (ਪਟਿਆਲਾ) ਹੀ ਰਹਿ ਰਹੇ ਸਨ।


