- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 285/9
ਬਰਿੰਘਮ – ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸ਼ੰਮੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ ਵਿਚ ਇੰਗਲੈਂਡ ਦਾ ਸਕੋਰ 9 ਵਿਕਟਾਂ ‘ਤੇ 285 ਦੌੜਾਂ ਕਰ ਕੇ ਆਪਣਾ ਪਲੜਾ ਭਾਰੀ ਰੱਖਿਆ। ਇੰਗਲੈਂਡ ਦੀ ਟੀਮ ਇਕ ਸਮੇਂ ਕਪਤਾਨ ਜੋ ਰੂਟ (80) ਅਤੇ ਜਾਨੀ ਬੇਅਰਸਟੋ (70) ਦੇ ਅਰਧ-ਸੈਂਕੜਿਆਂ ਦੀ ਬਦੌਲਤ ਮਜ਼ਬੂਤ ਸਥਿਤੀ ਵਿਚ ਸੀ ਪਰ ਭਾਰਤ ਆਪਣੇ ਗੇਂਦਬਾਜ਼ਾਂ ਦੀ ਬਦੌਲਤ ਜ਼ੋਰਦਾਰ ਵਾਪਸੀ ਕਰਨ ਵਿਚ ਸਫਲ ਰਿਹਾ।ਰੂਟ ਨੇ ਸਲਾਮੀ ਬੱਲੇਬਾਜ਼ ਕੀਟੋਨ ਜੋਨਿੰਗਸ (42) ਦੇ ਨਾਲ ਵੀ ਦੂਸਰੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਦਿਨ ਦੀ ਖੇਡ ਖਤਮ ਹੋਣ ‘ਤੇ ਸੈਮ ਕੁਰਨ 24 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦਕਿ ਜੇਮਸ ਐਂਡਰਸਨ ਨੇ ਅਜੇ ਖਾਤਾ ਵੀ ਨਹੀਂ ਖੋਲ੍ਹਿਆ ਹੈ। ਇੰਗਲੈਂਡ ਦੀ ਟੀਮ ਇਕ ਸਮੇਂ 3 ਵਿਕਟਾਂ ‘ਤੇ 216 ਦੌੜਾਂ ਕੇ ਬਹੁਤ ਵਧੀਆ ਸਥਿਤੀ ਵਿਚ ਸੀ ਪਰ ਅਸ਼ਵਿਨ (60 ਦੌੜਾਂ ‘ਤੇ 4 ਵਿਕਟਾਂ) ਨੇ ਇਸ ਤੋਂ ਬਾਅਦ ਨਿਯਮਿਤ ਫਰਕ ‘ਤੇ ਭਾਰਤ ਨੂੰ ਸਫਲਤਾਵਾਂ ਦਿਵਾਈਆਂ।ਸ਼ੰਮੀ ਨੇ 64 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਨੇ 1-1 ਵਿਕਟ ਹਾਸਲ ਕੀਤੀ। ਦਿਨ ਦੇ ਆਖਰੀ ਓਵਰ ਵਿਚ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਸ਼ੰਮੀ ਦੀ ਗੇਂਦ ‘ਤੇ ਕੁਰਨ ਦਾ ਕੈਚ ਛੱਡ ਦਿੱਤਾ।


