- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੱਖਣੀ ਅਫਰੀਕਾ ਨਾਲ ਭਾਰਤ ਦੀ ਟੱਕਰ ਅੱਜ
ਸਾਊਥੈਂਪਟਨ – ਇੱਕ ਅਰਬ ਤੋਂ ਵੱਧ ਦੇਸ਼ਵਾਸੀਆਂ ਦੀਆਂ ਉਮੀਦਾਂ ਲੈ ਕੇ ਵਿਰਾਟ ਕੋਹਲੀ ਆਪਣੇ ਕੌਮਾਂਤਰੀ ਕਰੀਅਰ ਦੇ ਸਭ ਤੋਂ ਅਹਿਮ ਸਫ਼ਰ ਦਾ ਆਗਾਜ਼ ਬੁੱਧਵਾਰ ਨੂੰ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਲਗਾਤਾਰ ਦੋ ਹਾਰਾਂ ਦੀ ਝੰਬੀ ਦੱਖਣੀ ਅਫਰੀਕਾ ਖ਼ਿਲਾਫ਼ ਕਰੇਗਾ। ਇਸ ਦੌਰ ਦੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਕੋਹਲੀ ਦੀ ਬਤੌਰ ਕਪਤਾਨ ਅਸਲ ਪ੍ਰੀਖਿਆ ਕ੍ਰਿਕਟ ਦੇ ਇਸ ਕੁੰਭ ਵਿੱਚ ਹੋਵੇਗੀ। ਭਾਰਤ ਕੋਲ ਮੈਚ ਜੇਤੂਆਂ ਦੀ ਘਾਟ ਨਹੀਂ ਅਤੇ ਉਨ੍ਹਾਂ ਵਿੱਚ ਪਹਿਲਾ ਨਾਮ ਖ਼ੁਦ ਕੋਹਲੀ ਦਾ ਹੈ, ਪਰ ਇਸ ਵਿੱਚ ਉਹ ‘ਨੂਰ’ ਨਹੀਂ ਦਿਸ ਰਿਹਾ, ਜੋ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ 2011 ਦੀ ਵਿਸ਼ਵ ਕੱਪ ਜੇਤੂ ਟੀਮ ਵਿੱਚ ਸੀ। ਉਸ ਟੀਮ ਵਿੱਚ ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ, ਯੁਵਰਾਜ ਸਿੰਘ, ਗੌਤਮ ਗੰਭੀਰ, ਜ਼ਹੀਰ ਖ਼ਾਨ ਅਤੇ ਹਰਭਜਨ ਸਿੰਘ ਸਨ, ਜਿਨ੍ਹਾਂ ਦਾ ਸਾਥ ਦੇਣ ਲਈ ਮੁਨਾਫ਼ ਪਟੇਲ, ਆਸ਼ੀਸ਼ ਨੇਹਰਾ, ਸੁਰੇਸ਼ ਰੈਣਾ ਅਤੇ ਨੌਜਵਾਨ ਕੋਹਲੀ ਸੀ। ਮੌਜੂਦਾ ਟੀਮ ਦਾ ਕਪਤਾਨ ਕੋਹਲੀ ਅਤੇ ਮਾਰਗ-ਦਰਸ਼ਕ ਧੋਨੀ ਹੈ। ਇਸ ਟੀਮ ਨੇ ਪਿਛਲੇ ਨੌਂ ਵਿੱਚੋਂ ਛੇ ਮੈਚ ਜਿੱਤੇ ਹਨ। ਇਸ ਵਾਰ ਇਸ ਨੂੰ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਗਿਣਿਆ ਜਾ ਰਿਹਾ ਹੈ। ਦੋ ਸਾਲ ਦੀ ਮਿਹਨਤ ਤੋਂ ਬਾਅਦ ਇਹ ਟੀਮ ਸਾਹਮਣੇ ਆਈ ਹੈ। ਚੈਂਪੀਅਨਜ਼ ਟਰਾਫ਼ੀ 2017 ਦੇ ਫਾਈਨਲ ਵਿੱਚ ਪਾਕਿਸਤਾਨ ਤੋਂ ਮਿਲੀ ਹਾਰ ਮਗਰੋਂ ਟੀਮ ਦੀ ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਹੋ ਚੁੱਕੀ ਸੀ। ਭਾਰਤ ਨੂੰ ਇੱਥੇ ਆਉਣ ਮਗਰੋਂ ਕਾਫ਼ੀ ਆਰਾਮ ਮਿਲ ਚੁੱਕਿਆ ਹੈ। ਬਾਕੀ ਟੀਮਾਂ ਦੋ-ਦੋ ਮੈਚ ਖੇਡ ਚੁੱਕੀਆਂ ਹਨ, ਜਦੋਂਕਿ ਉਸ ਦਾ ਇਹ ਪਹਿਲਾ ਮੈਚ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਹਮੇਸ਼ਾ ਅਹਿਮ ਹੁੰਦਾ ਹੈ ਅਤੇ ਇਸ ਵਾਰ ਸਾਹਮਣਾ ਦੱਖਣੀ ਅਫਰੀਕਾ ਨਾਲ ਹੈ, ਜਿਸ ਦਾ ਮਨੋਬਲ ਇੰਗਲੈਂਡ ਅਤੇ ਬੰਗਲਾਦੇਸ਼ ਤੋਂ ਹਾਰ ਕੇ ਪਹਿਲਾਂ ਹੀ ਟੁੱਟਿਆ ਹੋਇਆ ਹੈ। ਤੇਜ਼ ਗੇਂਦਬਾਜ਼ ਲੁੰਗੀ ਨਗਿੜੀ ਸੱਟ ਕਾਰਨ ਬਾਹਰ ਹੈ, ਜਦਕਿ ਡੇਲ ਸਟੇਨ ਦੇ ਮੋਢੇ ਦੀ ਸੱਟ ਠੀਕ ਨਹੀਂ ਹੋਈ। ਹਾਸ਼ਿਮ ਅਮਲਾ ਨੂੰ ਪਹਿਲੇ ਮੈਚ ਵਿੱਚ ਇੰਗਲੈਂਡ ਦੇ ਜੌਫਰਾ ਆਰਚਰ ਦੀ ਗੇਂਦ ਹੈਲਮਟ ’ਤੇ ਲੱਗੀ ਸੀ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਦੱਖਣੀ ਅਫਰੀਕਾ ਨੂੰ ਕਮਜੋਰ ਟੀਮ ਸਮਝਣਾ ਗ਼ਲਤੀ ਹੋਵੇਗੀ। ਇਸ ਲਈ ਮੁੱਖ ਕੋਚ ਰਵੀ ਸ਼ਾਸਤਰੀ ਆਪਣੇ ਖਿਡਾਰੀਆਂ ਨੂੰ ਜ਼ਮੀਨ ਨਾਲ ਜੁੜੇ ਰਹਿਣ ਦੀ ਤਾਕੀਦ ਜ਼ਰੂਰ ਕਰਨਗੇ।


