ਨਵੀਂ ਸਿੱਖਿਆ ਨੀਤੀ ਤਹਿਤ ਖੇਡਾਂ ‘ਤੇ ਰਹੇਗਾ ਜ਼ਿਆਦਾ ਫੋਕਸ : ਜਾਵਡੇਕਰ

ਨਵੀਂ ਦਿੱਲੀ – ਨਵੀਂ ਸਿੱਖਿਆ ਨੀਤੀ ‘ਤੇ ਬੋਲਦਿਆਂ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਟੀਚਾ ਹੈ ਕਿ ਉਹ ਹਰ ਕਲਾਸ ਦੇ ਸਿਲੇਬਸ ‘ਚ ਲਗਭਗ 50 ਫੀਸਦੀ ਦੀ ਕਟੌਤੀ ਕਰੇ ਤੇ ਇਹ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਹਰ ਸਾਲ 10-15 ਫੀਸਦੀ ਸਿਲੇਬਸ ਨੂੰ ਘੱਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਲਿਹਾਜ਼ਾ ਨਵੀਂ ਸਿੱਖਿਆ ਨੀਤੀ ਤਹਿਤ ਜਿਥੇ ਬੱਚਿਆਂ ਦੇ ਸਿਲੇਬਸ ਨੂੰ ਘੱਟ ਕੀਤੀ ਜਾਏਗਾ, ਉਥੇ ਹੀ ਸਕੂਲੀ ਬੱਚਿਆਂ ਨੂੰ ਕੋਈ ਨਾ ਕੋਈ ਖੇਡ ਖੇਡਣੀ ਵੀ ਜ਼ਰੂਰੀ ਹੋ ਜਾਏਗੀ। ਇਸ ਯੋਜਨਾ ਤਹਿਤ ਕੇਂਦਰ ਤੇ ਰਾਜ ਸਰਕਾਰ ਸਕੂਲਾਂ ਨੂੰ ਖੇਡਾਂ ਦਾ ਸਾਮਾਨ ਖ੍ਰੀਦਣ ਲਈ ਪੈਸੇ ਦੇਣ ਦਾ ਕੰਮ ਕਰਨਗੀਆਂ ਸਕਿੱਲ ਡਿਵੈਲਪਮੈਂਟ ਨੂੰ ਐੱਚ.ਆਰ.ਡੀ. ਮੰਤਰਾਲੇ ਦੇ ਅਧੀਨ ਨਾ ਕਰਕੇ ਕਿਉਂ ਵੱਖਰਾ ਮੰਤਰਾਲੇ ਬਣਾਇਆ ਗਿਆ, ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੱਡੇ ਕੰਮ ਨੂੰ ਕਰਨ ਲਈ ਵੱਖਰਾ ਮੰਤਰਾਲਾ ਬਣਾਉਣ ਨਾਲ ਉਸ ਕੰਮ ਨੂੰ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ। ਉਥੇ ਹੀ ਯੂ. ਜੀ. ਸੀ. ਦੇ ਭਵਿੱਖ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਦੇਸ਼ ‘ਚ ਹਜ਼ਾਰਾਂ ਦੀ ਸੰਖਿਆ ‘ਚ ਯੂਨੀਵਰਸਿਟੀਆਂ ਤੇ ਕਾਲਜ ਹਨ ਤੇ ਲੱਖਾਂ ਦੀ ਗਿਣਤੀ ‘ਚ ਵਿਦਿਆਰਥੀ ਹਨ ਤਾਂ ਅਜਿਹੇ ‘ਚ ਯੂ. ਜੀ. ਸੀ. ਦੇ ਕੰਮ ‘ਚ ਬਦਲਾਅ ਦੀ ਜ਼ਰੂਰਤ ਹੈ।

VIA PUNJAB