ਅਮਰੀਕਾ ਵਿੱਚ ਫਲੂ ਕਾਰਨ ਪਿਛਲੇ ਸਾਲ ਹੋਈ 80,000 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਵਿਚ ਪਿਛਲੀਆਂ ਸਰਦੀਆਂ ਵਿੱਚ ਫਲੂ ਅਤੇ ਉਸ ਨਾਲ ਸਬੰਧਤ ਹੋਰ ਬਿਮਾਰੀਆਂ ਕਾਰਨ ਤਕਰੀਬਨ 80,000 ਵਿਅਕਤੀਆਂ ਦੀ ਮੌਤ ਹੋਈ| ਇਹ ਅੰਕੜਾ ਬੀਤੇ ਚਾਰ ਦਹਾਕਿਆਂ ਵਿੱਚ ਹੋਈਆਂ ਮੌਤਾਂ ਨਾਲੋਂ ਕਾਫੀ ਜ਼ਿਆਦਾ ਹੈ| ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਨਿਦੇਸ਼ਕ ਡਾਕਟਰ ਰੌਬਰਟ ਰੈਡਰਫੀਲਡ ਨੇ ਇਕ ਇੰਟਰਵਿਊ ਵਿਚ ਇਹ ਖੁਲਾਸਾ ਕੀਤਾ| ਵੈਂਡਰਬਿਲਟ ਯੂਨੀਵਰਸਿਟੀ ਦੇ ਟੀਕਾਕਰਣ ਮਾਹਰ ਡਾਕਟਰ ਵਿਲੀਅਨ ਸ਼ਾਫਨਰ ਨੇ ਕਿਹਾ ਕਿ ਸਿਹਤ ਅਧਿਕਾਰੀ ਮ੍ਰਿਤਕਾਂ ਦੀ ਗਿਣਤੀ ਦੇ ਜਿਸ ਅਨੁਮਾਨ ਦੇ ਆਧਾਰ ਉਤੇ ਬੀਤੇ ਸਾਲ ਨੂੰ ਖਰਾਬ ਦੱਸ ਰਹੇ ਸਨ ਉਸ ਦੇ ਮੁਕਾਬਲੇ ਇਹ ਗਿਣਤੀ ਦੁੱਗਣੀ ਹੈ| ਇਕ ਸਮਾਚਾਰ ਏਜੰਸੀ ਮੁਤਾਬਕ ਹਾਲ ਹੀ ਦੇ ਸਾਲਾਂ ਵਿਚ ਫਲੂ ਨਾਲ ਸਬੰਧਤ ਬਿਮਾਰੀਆਂ ਕਾਰਨ ਇਕ ਸਾਲ ਵਿਚ 12 ਹਜ਼ਾਰ ਤੋਂ 56 ਹਜ਼ਾਰ ਵਿਅਕਤੀਆਂ ਦੀਆਂ ਮੌਤਾਂ ਹੋਈਆਂ| ਇਕ ਹੋਰ ਸਮਾਚਾਰ ਏਜੰਸੀ ਮੁਤਾਬਕ ਪਿਛਲੀਆਂ ਸਰਦੀਆਂ ਵਿਚ ਅਮਰੀਕਾ ਨੇ ਹਾਲ ਹੀ ਦੇ ਸਭ ਤੋਂ ਖਰਾਬ ਫਲੂ ਦਾ ਸਾਹਮਣਾ ਕੀਤਾ ਸੀ| ਮਾਹਰਾਂ ਨੇ ਦੱਸਿਆ ਕਿ ਇਹ ਇੰਨਾ ਖਰਾਬ ਸਾਲ ਸੀ ਕਿ ਫਲੂ ਦਾ ਟੀਕਾ ਕਾਰਗਰ ਨਹੀਂ ਰਿਹਾ| ਭਾਵੇਂਕਿ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਟੀਕਾਕਰਣ ਹਾਲੇ ਵੀ ਕਾਰਗਰ ਹੈ ਕਿਉਂਕਿ ਲੋਕ ਇਸ ਨਾਲ ਘੱਟ ਬੀਮਾਰ ਪੈਂਦੇ ਹਨ| ਅਮਰੀਕਾ ਦੇ ਸਿਹਤ ਅਧਿਕਾਰੀ ਨੇ ਅੱਜ ਵਾਸ਼ਿੰਗਟਨ ਵਿੱਚ ਇਕ ਮੀਡੀਆ ਪ੍ਰੋਗਰਾਮ ਆਯੋਜਨ ਕਰਨ ਦਾ ਵਿਚਾਰ ਕਰ ਰਹੇ ਹਨ, ਜਿੱਥੇ ਉਹ ਆਉਣ ਵਾਲੀਆਂ ਸਰਦੀਆਂ ਵਿੱਚ ਫਲੂ ਤੋਂ ਬਚਣ ਲਈ ਟੀਕਾਕਰਣ ਦੀ ਮਹੱਤਤਾ ਉਤੇ ਜ਼ੋਰ ਦੇਣਗੇ|

VIA PUNJAB