ਨੇਪਾਲ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਵਿਅਕਤੀਆਂ ਦੀ ਮੌਤ

ਕਾਠਮੰਡੂ – ਨੇਪਾਲ ਦੇ ਜ਼ਿਲੇ ਦਾਰਚੁਲਾ ਦੀ ਨਦੀ ਤੇ ਬਣੇ ਹਾਈਵੇਅ ਤੇ ਹਾਦਸਾ ਵਾਪਰਨ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਨੂੰ ਇਕ ਜੀਪ ਨਦੀ ਵਿੱਚ ਡਿੱਗ ਗਈ| ਦੁਰਘਟਨਾ ਦਾ ਸਥਾਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਲਗਭਗ 526 ਕਿਲੋਮੀਟਰ ਦੂਰ ਹੈ| ਅਧਿਕਾਰੀਆਂ ਨੇ ਦੱਸਿਆ ਕਿ ਮਹਾਕਾਲੀ ਨਦੀ ਤੇ ਇਹ ਹਾਦਸਾ ਵਾਪਰਿਆ ਅਤੇ 11 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ| ਗੱਡੀ ਦਾ ਡਰਾਈਵਰ ਜ਼ਖਮੀ ਹੈ , ਜਿਸ ਨੂੰ ਭਾਰਤ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਮ੍ਰਿਤਕਾਂ ਵਿੱਚ 7 ਔਰਤਾਂ, 3 ਪੁਰਸ਼ ਅਤੇ ਇਕ ਬੱਚੀ ਸ਼ਾਮਲ ਹੈ| ਅਜੇ ਤਕ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਜਾਂ ਕਿਸੇ ਹੋਰ ਵਜ੍ਹਾ ਕਾਰਨ ਵਾਪਰਿਆ| ਫਿਲਹਾਲ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਪ੍ਰਕਿਰਿਆ ਚੱਲ ਰਹੀ ਹੈ|

VIA PUNJAB