- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਲੇਠੇ ਤੇ ਅੰਤਿਮ ਮੈਚ ਵਿੱਚ ਸੈਂਕੜਾ ਮਾਰਨ ਵਾਲਾ ਪੰਜਵਾਂ ਬੱਲੇਬਾਜ਼ ਬਣਿਆ ਕੁੱਕ
ਲੰਡਨ – ਭਾਰਤ ਖ਼ਿਲਾਫ਼ 2006 ਦੌਰਾਨ ਨਾਗਪੁਰ ਵਿੱਚ ਆਪਣੇ ਪਲੇਠੇ ਮੈਚ ਵਿੱਚ ਸੈਂਕੜਾ ਮਾਰਨ ਵਾਲੇ ਇੰਗਲੈਂਡ ਦੇ ਬੱਲੇਬਾਜ਼ ਅਲਿਸਟੇਅਰ ਕੁੱਕ ਨੇ ਅੱਜ ਆਪਣੇ ਅੰਤਿਮ ਟੈਸਟ ਦੀ ਦੂਜੀ ਪਾਰੀ ਨੂੰ ਸੈਂਕੜਾ ਮਾਰ ਕੇ ਯਾਦਗਾਰ ਬਣਾ ਦਿੱਤਾ। ਭਾਰਤ ਖ਼ਿਲਾਫ਼ ਕੁੱਕ ਨੇ ਟੈਸਟ ਕਰੀਅਰ ਦਾ 33ਵਾਂ ਅਤੇ ਆਖ਼ਰੀ ਸੈਂਕੜਾ ਮਾਰਿਆ। ਕੁੱਕ ਤੋਂ ਪਹਿਲਾਂ ਆਸਟਰੇਲੀਆ ਦੇ ਰੇਗੀ ਡਫ, ਬਿਲ ਪੋਂਨਜ਼ਫੋਰਡ, ਗ੍ਰੈਗ ਚੈਪਲ ਅਤੇ ਭਾਰਤ ਦੇ ਮੁਹੰਮਦ ਅਜ਼ਹਰੂਦੀਨ ਹੀ ਆਪਣੇ ਪਲੇਠੇ ਤੇ ਅੰਤਿਮ ਟੈਸਟ ਮੈਚ ਵਿੱਚ ਸੈਂਕੜਾ ਮਾਰਨ ਦੀ ਵਿਸ਼ੇਸ਼ ਉਪਲਬਧੀ ਹਾਸਲ ਕਰ ਸਕੇ ਸਨ। ਇਸ ਤਰ੍ਹਾਂ ਕੁੱਕ ਇਸ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋਣ ਵਾਲਾ ਪੰਜਵਾਂ ਬੱਲੇਬਾਜ਼ ਬਣ ਗਿਆ ਹੈ। ਕੁੱਕ ਨੇ ਓਵਲ ਦੇ ਮੈਦਾਨ ’ਤੇ ਜਦੋਂ ਸੈਂਕੜਾ ਪੂਰਾ ਕੀਤਾ ਤਾਂ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨਾਲ ਉਸ ਦੀਆਂ ਧੀਆਂ ਨੇ ਵੀ ਉਸ ਦਾ ਸਵਾਗਤ ਕੀਤਾ। ਕੁੱਕ ਨੇ ਇਸ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਉਸ ਕੋਲ ਹੁਣ ਟੀਮ ਨੂੰ ਦੇਣ ਲਈ ਕੁੱਝ ਵੀ ਨਹੀਂ। ਕੁੱਕ ਨੇ ਜਦੋਂ 76 ਦੌੜਾਂ ਬਣਾਈਆਂ ਤਾਂ ਉਸ ਨੇ ਕੁਮਾਰ ਸੰਗਾਕਾਰਾ ਨੂੰ ਪਛਾੜਿਆ। ਹੁਣ ਉਹ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲਾ ਓਵਰਆਲ ਬੱਲੇਬਾਜ਼ ਬਣ ਗਿਆ ਹੈ।


