- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਹਿਲਾ ਟੈਸਟ: ਕੋਹਲੀ ਦਾ ਸੈਂਕੜਾ; ਭਾਰਤ ਦੀ ਜ਼ੋਰਦਾਰ ਵਾਪਸੀ
ਬਰਮਿੰਘਮ – ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਜ਼ੋਰਦਾਰ ਵਾਪਸੀ ਕਰਦਿਆਂ ਭਾਰਤ ਦੀ ਟੀਮ ਅੱਜ ਇਥੇ ਇੰਗਲੈਂਡ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ 274 ਦੌੜਾਂ ’ਤੇ ਆਊਟ ਹੋ ਗਈ। ਕੋਹਲੀ ਨੇ 149 ਦੌੜਾਂ ਬਣਾਈਆਂ ਤੇ ਉਸ ਨੇ ਇਕੱਲੇ ਨੇ ਇਕ ਸਿਰਾ ਸਾਂਭੀ ਰੱਖਿਆ। ਕਪਤਾਨ ਨੇ ਗਿਆਰਵੇਂ ਨੰਬਰ ਦੇ ਬੱਲੇਬਾਜ਼ ਉਮੇਸ਼ ਯਾਦਵ ਨਾਲ ਦਸਵੇਂ ਵਿਕਟ ਲਈ 57 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਮੇਜ਼ਬਾਨ ਟੀਮ ਤੋਂ ਅਜੇ ਵੀ 13 ਦੌੜਾਂ ਪਿੱਛੇ ਹੈ। ਕਪਤਾਨ ਕੋਹਲੀ ਨੇ 149 ਦੌੜਾਂ ਦੀ ਪਾਰੀ ਦੌਰਾਨ 22 ਚੌਕੇ ਤੇ ਇਕ ਛੱਕਾ ਲਾਇਆ। ਦਿਨ ਦੀ ਖੇਡ ਖਤਮ ਹੋਣ ਮੌਕੇ ਿੲੰਗਲੈਂਡ ਨੇ ਦੂਜੀ ਪਾਰੀ ’ਚ ਇਕ ਵਿਕਟ ਦੇ ਨੁਕਸਾਨ ਨਾਲ 9 ਦੌੜਾਂ ਬਣਾ ਲਈਆਂ ਸਨ। ਐਲਿਸਟਰ ਕੁੱਕ ਬਿਨਾਂ ਖਾਤਾ ਖੋਲ੍ਹਿਆਂ ਰਵੀਚੰਦਰਨ ਅਸ਼ਵਿਨ ਦਾ ਸ਼ਿਕਾਰ ਬਣਿਆ। ਇਸ ਤੋਂ ਪਹਿਲਾਂ ਸੈਮ ਕਰਨ ਤੇ ਬੈਨ ਸਟੋਕਸ ਦੀ ਤੂਫ਼ਾਨੀ ਗੇਂਦਬਾਜ਼ੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਮਹਿਮਾਨ ਟੀਮ ਨੂੰ ਚਾਹ ਦੇ ਸਮੇਂ ਤਕ 160/6 ਦੇ ਸਕੋਰ ’ਤੇ ਡੱਕ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸੀ। ਆਪਣਾ ਦੂਜਾ ਟੈਸਟ ਖੇਡ ਰਹੇ ਕਰਨ (38 ਦੌੜਾਂ ਬਦਲੇ ਚਾਰ ਵਿਕਟਾਂ) ਤੇ ਸਟੋਕਸ 40 ਦੌੜਾਂ ਬਦਲੇ ਦੋ ਵਿਕਟਾਂ ਦੀ ਧਾਰਦਾਰ ਗੇਂਦਬਾਜ਼ੀ ਅੱਗੇ ਭਾਰਤੀ ਬੱਲੇਬਾਜ਼ ਪਸਤ ਨਜ਼ਰ ਆਏ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਕਰਨ ਨੇ ਪਹਿਲੇ ਬਦਲਾਅ ਵਜੋਂ ਗੇਂਦਬਾਜ਼ੀ ਕਰਦਿਆਂ ਸਵੇਰ ਦੇ ਸੈਸ਼ਨ ਵਿੱਚ ਸਲਾਮੀ ਬੱਲੇਬਾਜ਼ ਮੁਰਲੀ ਵਿਜੈ 20 ਤੇ ਸ਼ਿਖਰ ਧਵਨ 26 ਅਤੇ ਤੀਜੇ ਨੰਬਰ ਦੇ ਬੱਲੇਬਾਜ਼ ਲੋਕੇਸ਼ ਰਾਹੁਲ 4 ਨੂੰ ਅੱਠ ਗੇਂਦਾਂ ਦੇ ਅੰਦਰ ਮੈਦਾਨ ਤੋਂ ਬਾਹਰ ਭੇਜ ਕੇ ਭਾਰਤ ਦੇ ਸਿਖਰਲੇ ਕ੍ਰਮ ਨੂੰ ਢਹਿ ਢੇਰੀ ਕਰ ਦਿੱਤਾ। ਇਸ ਗੇਂਦਬਾਜ਼ ਨੇ ਦੂਜੇ ਸੈਸ਼ਨ ਵਿੱਚ ਹਾਰਦਿਕ ਪੰਡਿਆ 22 ਨੂੰ ਪੈਵਿਲੀਅਨ ਦਾ ਰਾਹ ਵਿਖਾਇਆ। ਮੇਜ਼ਬਾਨ ਇੰਗਲੈਂਡ ਦੀ ਟੀਮ ਅੱਜ ਸਵੇਰੇ ਆਪਣੀ ਪਹਿਲੀ ਪਾਰੀ ਵਿੱਚ ਕੱਲ੍ਹ ਦੇ ਸਕੋਰ ’ਚ ਦੋ ਹੋਰ ਦੌੜਾਂ ਜੋੜਦਿਆਂ 287 ਦੌੜਾਂ ’ਤੇ ਆਊਟ ਹੋ ਗਈ। ਭਾਰਤੀ ਪਾਰੀ ਦੀ ਸ਼ੁਰੂਆਤ ਦੌਰਾਨ ਵਿਜੈ ਤੇ ਧਵਨ ਦੀ ਜੋੜੀ ਨੇ ਟੀਮ ਨੂੰ ਚੌਕਸ ਸ਼ੁਰੂਆਤ ਦਿੱਤੀ। ਦੋਵਾਂ ਨੇ ਜੇਮਸ ਐਂਡਰਸਨ ਤੇ ਸਟੂਅਰਟ ਬਰੌਡ ਦੀ ਜੋੜੀ ਨੂੰ ਵਿਕਟ ਤੋਂ ਮਹਿਰੂਮ ਰੱਖਿਆ। ਵਿਜੈ ਤੇ ਧਵਨ ਨੇ ਸਿਰਫ਼ 70 ਗੇਂਦਾਂ ਵਿੱਚ 50 ਦੌੜਾਂ ਪੂਰੀਆਂ ਕੀਤੀਆਂ। ਇਸ ਮਗਰੋਂ ਮੇਜ਼ਬਾਨ ਟੀਮ ਨੇ ਜ਼ੋਰਦਾਰ ਵਾਪਸੀ ਕੀਤੀ। ਕਰਨ ਦੇ ਗੇਂਦ ਸਾਂਭਦਿਆਂ ਹੀ ਭਾਰਤੀ ਬੱਲੇਬਾਜ਼ੀ ਕ੍ਰਮ ਮੁਸ਼ਕਲਾਂ ’ਚ ਘਿਰ ਗਿਆ। ਕਰਨ ਨੇ ਸਭ ਤੋਂ ਪਹਿਲਾਂ ਵਿਜੈ ਨੂੰ ਲੱਤ ਅੜਿੱਕਾ ਆਊਟ ਕੀਤਾ। ਅੰਪਾਇਰ ਅਲੀਮ ਦਾਰ ਨੇ ਪਹਿਲਾਂ ਵਿਜੈ ਨੂੰ ਨਾਟ ਆਊਟ ਕਰਾਰ ਦਿੱਤਾ, ਪਰ ਇੰਗਲੈਂਡ ਵੱਲੋਂ ਲਿਆ ਡੀਆਰਐਸ ਉਸ ਦੇ ਖਾਤੇ ਵਿੱਚ ਗਿਆ। ਕਰਨ ਨੇ ਅਗਲੇ ਓਵਰ ਵਿੱਚ ਧਵਨ ਨੂੰ ਸਲਿੱਪ ’ਤੇ ਕੈਚ ਆਊਟ ਕਰਵਾਇਆ।


