- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀ.ਆਈ.ਏ. ਚ ਮਹਿਲਾ ਯਾਤਰੀ ਨੇ ਗਲਤੀ ਨਾਲ ਖੋਲ੍ਹਿਆ ਐਮਰਜੈਂਸੀ ਦਰਵਾਜਾ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੀ ਉਡਾਣ ਵਿਚ ਸਵਾਰ ਇਕ ਮਹਿਲਾ ਯਾਤਰੀ ਨੇ ਗਲਤੀ ਨਾਲ ਜਹਾਜ਼ ਦਾ ਐਮਰਜੈਂਸੀ ਦਰਵਾਜਾ ਟਾਇਲਟ ਰੂਮ ਸਮਝ ਕੇ ਖੋਲ੍ਹ ਦਿੱਤਾ। ਇਸ ਮਗਰੋਂ ਜਹਾਜ਼ ਵਿਚ ਹਫੜਾ-ਦਫੜੀ ਮਚ ਗਈ। ਪਾਕਿਸਤਾਨ ਦੀ ਰਾਸ਼ਟਰੀ ਜਹਾਜ਼ ਕੰਪਨੀ ਨੇ ਕਿਹਾ ਕਿ ਜਹਾਜ਼ ਸ਼ਨੀਵਾਰ ਤੜਕਸਾਰ ਮੈਨਚੈਸਟਰ ਹਵਾਈ ਅੱਡੇ ਦੇ ਰਨਵੇਅ ‘ਤੇ ਖੜ੍ਹਾ ਸੀ। ਉਸੇ ਦੌਰਾਨ ਮਹਿਲਾ ਯਾਤਰੀ ਨੇ ਬਦਨ ਦਬਾ ਦਿੱਤਾ, ਜਿਸ ਨਾਲ ਐਮਰਜੈਂਸੀ ਦਰਵਾਜਾ ਖੁੱਲ੍ਹ ਗਿਆ।ਏਅਰਲਾਈਨਜ਼ ਦੇ ਇਕ ਬੁਲਾਰੇ ਨੇ ਕਿਹਾ,”ਪੀ.ਆਈ.ਏ. ਦੀ ਮੈਨਚੈਸਟਰ ਉਡਾਣ ਪੀ.ਕੇ. 702 ਸੱਤ ਘੰਟੇ ਦੇਰੀ ਨਾਲ ਉੱਡੀ।ਸ਼ੁੱਕਰਵਾਰ ਰਾਤ ਵਾਪਸੀ ਵਿਚ ਦੇਰੀ ਹੋਈ, ਜਦੋਂ ਜਹਾਜ਼ ਦੀ ਇਕ ਯਾਤਰੀ ਨੇ ਗਲਤੀ ਨਾਲ ਜਹਾਜ਼ ਦਾ ਐਮਰਜੈਂਸੀ ਦਰਵਾਜਾ ਖੋਲ੍ਹ ਦਿੱਤਾ, ਜਿਸ ਨਾਲ ਐਮਰਜੈਂਸੀ ਢਲਾਣ ਕਿਰਿਆਿਸ਼ੀਲ ਹੋ ਗਿਆ।” ਘਟਨਾ ਦੇ ਬਾਅਦ ਮਿਆਰੀ ਓਪਰੇਟਿੰਗ ਪ੍ਰਕਿਰਿਆ ਦੇ ਤਹਿਤ ਕਰੀਬ 40 ਯਾਤਰੀਆਂ ਨੂੰ ਉਨ੍ਹਾਂ ਦੇ ਸਾਮਾਨ ਸਮੇਤ ਜਹਾਜ਼ ਵਿਚੋਂ ਉਤਾਰਿਆ ਗਿਆ। ਪੀ.ਆਈ.ਏ. ਨੇ ਕਿਹਾ ਕਿ ਯਾਤਰੀਆਂ ਦੇ ਆਉਣ-ਜਾਣ ਅਤੇ ਹੋਟਲ ਵਿਚ ਰੁਕਣ ਦਾ ਇੰਤਜ਼ਾਮ ਕੀਤਾ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੋਰ ਉਡਾਣ ਜ਼ਰੀਏ ਭੇਜਿਆ ਗਿਆ। ਪੀ.ਆਈ.ਏ. ਦੇ ਮੁੱਖ ਕਾਰਜਕਾਰੀ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।


