- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰਦਰਸ਼ਨਕਾਰੀਆਂ ਵੱਲੋਂ ਟਰੰਪ ਦੀ ਡਬਲਿਨ ਯਾਤਰਾ ਵਿਰੁੱਧ ਪ੍ਰਦਰਸ਼ਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਇਰਲੈਂਡ ਯਾਤਰਾ ਵਿਰੁੱਧ ਡਬਲਿਨ ਵਿਚ ਵੀਰਵਾਰ ਸ਼ਾਮ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਵਿਚ ਲੱਗਭਗ 10 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ। ਚਸ਼ਮਦੀਦਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਮੁੱਖ ਮਾਰਗ ਓਕੋਨੇਲ ਸਟ੍ਰੀਟ ਤੋਂ ਕੁਝ 100 ਮੀਟਰ ਦੀ ਦੂਰੀ ‘ਤੇ ਟਰੰਪ ਦੀ ਇਕ ਬੱਚੇ ਦੇ ਰੂਪ ਵਿਚ ਤਸਵੀਰ ਬਣਾ ਕੇ 6 ਮੀਟਰ ਲੰਬਾ ‘ਬਲੀਂਪ’ ਵਿਰੋਧ ਸਥਲ ‘ਤੇ ਉਡਾਇਆ ਗਿਆ। ਜਲਵਾਯੂ ਤਬਦੀਲੀ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਨਸਲਵਾਦ ਅਤੇ ਔਰਤ ਜਾਤ ਨਾਲ ਈਰਖਾ ਜਿਹੇ ਕਈ ਮੁੱਦਿਆਂ ਦੇ ਵਿਰੋਧ ਵਿਚ ਹਜ਼ਾਰਾਂ ਲੋਕ ਵਿਸ਼ਾਲ ਬਲੀਂਪ ਦੇ ਹੇਠਾਂ ਇਕੱਠੇ ਹੋਏ ਅਤੇ ਪੋਸਟਰਾਂ ਨੂੰ ਲਹਿਰਾਉਂਦੇ ਹੋਏ ਅਤੇ ਟਰੰਪ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਇਕ ਸਮੂਹ ਹੱਥਾਂ ਵਿਚ ਬੈਨਰ ਲਈ ਸ਼ੈਨਨ ਹਵਾਈ ਅੱਡੇ ਦੇ ਬਾਹਰ ਅਮਰੀਕੀ ਫੌਜੀਆਂ ਨੂੰ ਹਟਾਉਣ ਦੀ ਮੰਗ ਕਰ ਰਿਹਾ ਸੀ, ਜਿੱਥੇ ਟਰੰਪ ਆਇਰਲੈਂਡ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਹਵਾਈ ਫੌਜ ਦੇ ਜਹਾਜ਼ ਤੋਂ ਬੁੱਧਵਾਰ ਦੁਪਹਿਰ ਇੱਥੇ ਉਤਰੇ ਸਨ।


