- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਜਟ ਨਵੇਂ ਭਾਰਤ ਬਨਾਉਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ – ਖਜਾਨਾ ਮੰਤਰੀ
ਚੰਡੀਗੜ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਕੇਂਦਰੀ ਮੰਤਰੀ ਪੀਯੂਸ਼ ਗੋਇਲ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਇਤਿਹਾਸਿਕ ਦੱਸਦੇ ਹੋਏ ਕਿਹਾ ਕਿ ਇਹ ਬਜਟ ਨਵੇਂ ਭਾਰਤ ਬਨਾਉਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ| ਉਨਾਂ ਨੇ ਕਿਹਾ ਕਿ ਇਸ ਬਜਟ ਵਿਚ ਦੇਸ਼ ਦੇ ਮੱਧਮ ਵਰਗ, ਕਿਸਾਨਾਂ, ਮਜਦੂਰਾਂ, ਨੌਕਰੀਪੇਸ਼ਾ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ| ਕੈਪਟਨ ਅਭਿਮਨਿਊ ਨੇ ਲੋਕ ਭਲਾਈਕਾਰੀ ਬਜਟ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਪ੍ਰਗਟਾਇਆ| ਉਨਾਂ ਨੇ ਕਿਹਾ ਕਿ ਪਿਛਲੇ ਕਰੀਬ 5 ਸਾਲਾਂ ਵਿਚ ਵਿੱਤ ਮੰਤਰੀ ਅਰੂਣ ਜੇਟਲੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਅਰਥ ਵਿਵਸਥਾ ਨੂੰ ਦਿਸ਼ਾ ਦਖਾਈ ਹੈ ਉਸ ਦੀ ਵਜਾ ਨਾਲ ਅਸੀਂ ਦੁਨੀਆ ਦੀ ਆਰਥਿਕ ਸ਼ਕਤੀ ਬਨਣ ਦੀ ਦਿਸ਼ਾ ਵਿਚ ਵੱਧ ਰਹੇ ਹਨ|ਖਜਾਨਾ ਮੰਤਰੀ ਕੈਪਟਨ ਅਭਿਮਨਿਯੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਬਜਟ ਵਿਚ 5 ਲੱਖ ਰੁਪਏ ਤਕ ਦੀ ਟੇਕਸੇਬਲ ਇੰਕਮ ਨੂੰ ਕਰ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ| ਇਸ ਦੇ ਨਾਲ ਹੀ ਡੇਢ ਲੱਖ ਦੀ ਸਾਲਾਨਾ ਦੀ ਵੱਖ ਤੋਂ ਬਚੱਤ ਵੀ ਕੀਤੀ ਜਾ ਸਕੇਗੀ| ਵਿਅਕਤੀਗਤ ਟੈਕਸ ਛੋਟ ਦਾ ਦਾਇਰਾ ਵੱਧਣ ਨਾਲ 3 ਕਰੋੜ ਕਰਦਾਤਾਵਾਂ ਨੂੰ 18,500 ਕਰੋੜ ਰੁਪਏ ਤਕ ਦਾ ਟੈਕਸ ਲਾਭ ਮਿਲੇਗਾ| ਖਜਾਨਾ ਮੰਤਰੀ ਨੇ ਕਿਹਾ ਕਿ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਬਹੁਤ ਮਜਬੂਤੀ ਨਾਲ ਵਿਕਾਸ ਦੀ ਰਾਹ ‘ਤੇ ਚੱਲ ਰਿਹਾ ਹੈ| ਸਰਕਾਰ ਨੇ ਕਮਰਤੋੜ ਮਹਿੰਗਾਈ ਦੀ ਕਮਰ ਹੀ ਤੋੜ ਦਿੱਤੀ ਹੈ ਅਤੇ ਦੇਸ਼ ਦੁਨੀਆ ਦੀ ਛੇਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ| ਆਰਥਿਕ ਸੁਧਾਰਾਂ ਦੇ ਬਾਅਦ ਸੱਭ ਤੋਂ ਵੱਧ ਜੇ.ਡੀ.ਪੀ. ਗ੍ਰੋਥ ਹੋਈ ਅਤੇ ਰਾਜ ਖਜਾਨਾ ਘਾਟੇ ‘ਤੇ ਲਗਾਮ ਲੱਗੀ ਹੈ| ਕੈਪਟਨ ਅਭਿਮਨਿਊ ਨੇ ਕਿਹਾ ਕਿ ਦੇਸ਼ ਵਿਚ 21 ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ ਸਥਾਪਿਤ ਕੀਤੇ ਗਏ ਹਨ| 22ਵਾਂ ਏਮਸ ਹਰਿਆਣਾ ਵਿਚ ਸਥਾਪਿਤ ਕੀਤੇ ਜਾਣ ਦਾ ਪ੍ਰਸਤਾਵ ਕੀਤਾ ਗਿਆ ਹੈ ਜਿਸ ਦੇ ਲਈ ਹਰਿਆਣਾ ਵਾਸੀਆਂ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਪ੍ਰਗਟਾਉਂਦੇ ਹਾਂ|ਖਜਾਨਾ ਮੰਤਰੀ ਨੇ ਕਿਹਾ ਕਿ ਵਿੱਤ ਸਾਲ 2019-20 ਲਈ ਰੱਖਿਆ ਬਜਟ 3 ਲੱਖ ਕਰੋੜ ਰੁਪਏ ਤੋਂ ਵੱਧ ਰੱਖਿਆ ਗਿਆ ਹੈ, ਜੋ ਹੁਣ ਤਕ ਕਿਸੇ ਵੀ ਸਾਲ ਦੀ ਤੁਲਣਾ ਵਿਚ ਸੱਭ ਤੋਂ ਵੱਡੀ ਹੈ| ਸਰਕਾਰ ਨੇ ਵਨ ਰੈਂਕ-ਵਨ ਪੈਂਸ਼ਨ ਲਾਗੂ ਕੀਤੀ ਹੈ ਅਤੇ ਹੁਣ ਤਕ 35,000 ਕਰੋੜ ਰੁਪਏ ਤੋਂ ਵੱਧ ਦਾ ਵੰਡ ਕਰ ਚੁੱਕੀ ਹੈ| ਕੈਪਟਨ ਅਭਿਮਨਿਯੂ ਨੇ ਗ੍ਰੇਚਯੂਟੀ ਦੀ ਸੀਮਾ ਵੱਧਾਉਂਣ, ਮਜਦੂਰਾਂ ਦੀ ਮੌਤ ‘ਤੇ 6 ਲੱਖ ਰੁਪਏ ਦੇਣ ਅਤੇ 60 ਸਾਲ ਤੋਂ ਵੱਧ ਉਮਰ ਦੇ ਮਜਦੂਰਾਂ ਨੂੰ 3 ਹਜਾਰ ਰੁਪਏ ਮਹੀਨਾ ਪੈਂਸ਼ਨ ਦੇਣ ਦੇ ਐਲਾਨ ‘ਤੇ ਵੀ ਧੰਨਵਾਦ ਪ੍ਰਗਟਾਇਆ ਹੈ| ਕੈਪਟਨ ਅਭਿਮਨਿਊ ਨੇ ਕਿਹਾ ਕਿ ਇਹ ਬਜਟ ਦੇਸ਼ ਨੂੰ ਵਿਕਾਸ ਦੇ ਨਵੀਂ ਰਾਹ ‘ਤੇ ਲੈ ਕੇ ਜਾਵੇਗਾ ਅਤੇ ਸੱਭ ਕਾ ਸਾਥ ਸੱਭਕਾ ਵਿਕਾਸ ਦੀ ਧਾਰਣਾ ਨੂੰ ਹੋਜ ਮਜਬੂਤ ਕਰੇਗਾ| ਉਨਾਂ ਨੇ ਕਿਹਾ ਕਿ ਬਜਟ ਨਾਲ ਸਾਫ਼ ਹੋਇਆ ਹੈ ਕਿ ਕੇਂਦਰ ਸਰਕਾਰ ਗਰੀਬ, ਪਿਛੜੇ ਅਤੇ ਮੱਧਮ ਵਰਗ ਪਰਿਵਾਰਾਂ ਦਾ ਖਿਆਲ ਰੱਖਣ ਵਾਲੀ ਸਰਕਾਰ ਹੈ|


