ਹਰਿਆਣਾ ਦੇ ਮੁੱਖ ਮੰਤਰੀ ਨੇ ਬਜਟ ਨੂੰ ਵਿਕਾਸਮੁਖੀ ਦਸਿਆ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੰਸਦ ਵਿਚ ਅੰਤਰਿਮ ਕੇਂਦਰੀ ਵਿੱਤ ਮੰਤਰੀ ਪੀਯੂਸ਼ ਗੋਇਲ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ 2019-20 ਨੂੰ ਇਕ ਵਿਕਾਸਮੁਖੀ ਬਜਟ ਦਸਿਆ ਅਤੇ ਕਿਹਾ ਕਿ ਇਸ ਬਜਟ ਵਿਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ| ਉਨਾਂ ਨੇ ਕਿਹਾ ਕਿ ਇਹ ਬਜਟ ਗਰੀਬਾਂ ਦੇ ਹਿੱਤ, ਕਿਸਾਨਾਂ ਦੇ ਹਿੱਤ ਦੇ ਨਾਲ-ਨਾਲ ਆਮ ਆਦਮੀ ਦੇ ਪੱਖ ਦਾ ਹੈ ਅਤੇ ਦੇਸ਼ ਦੇ ਵਿਕਾਸ ਨੂੰ ਨਵੀਂ ਤੇਜੀ ਦੇਵੇਗਾ| ਮੁੱਖ ਮੰਤਰੀ ਨੇ ਅੱਜ ਇੱਥੇ ਕੇਂਦਰੀ ਬਜਟ ਪ੍ਰਸਤਾਵਾਂ ‘ਤੇ ਪ੍ਰਕ੍ਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਬਜਟ ਵਿਚ ਹਰਿਆਣਾ ਵਿਚ ਇਕ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ (ਏਮਸ) ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਲਈ ਉਹ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ| ਉਨਾਂ ਨੇ ਕਿਹਾ ਕਿ ਇਹ 22ਵਾਂ ਏਮਸ ਹੋਵੇਗਾ, ਜਿਸ ਨੂੰ ਦੇਸ਼ ਵਿਚ ਸਥਾਪਿਤ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿਚ ਐਲਾਨ ਕੀਤੀ ਗਈ ਨਵੀਂ ਯੋਜਨਾ ਨਾਂਅ ਪ੍ਰਧਾਨ ਮੰਤਰੀ ਕਿਸਾਨ ਨਿਧੀ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਿਸਾਨ ਹਿੱਤ ਰੁੱਖ ਨੂੰ ਸਪਸ਼ਟ ਰੂਪ ਨਾਲ ਦਰਸ਼ਾਉਂਦੇ ਹਨ| ਉਨਾਂ ਨੇ ਕਿਹਾ ਕਿ ਇਸ ਬਜਟ ਵਿਚ ਕੰਮ ਕਰਨ ਵਾਲਿਆਂ ‘ਤੇ ਧਿਆਨ ਦਿੱਤਾ ਗਿਆ ਹੈ ਅਤੇ ਬਜਟ ਵਿਚ 12.5 ਕਰੋੜ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ| ਉਨਾਂ ਨੇ ਕਿਹਾ ਕਿ ਬਜਟ ਨਾਲ ਦੇਸ਼ ਵਿਚ ਉਤਸ਼ਾਹ ਹੈ ਅਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਸਮੱਸਿਆ ਦੂਰ ਹੋਵੇਗੀ| ਉਨਾਂ ਨੇ ਕਿਹਾ ਕਿ ਇਸ ਬਜਟ ਵਿਚ ਟੈਕਸਪੇਅਰ ਨੂੰ ਰਾਹਤ, ਕਿਫ਼ਾਇਤੀ ਘਰਾਂ ਨੂੰ ਗਤੀ ਦੇਣ ਲਈ ਟੈਕਸ ਵਿਚ ਛੋਟ, ਸਰਕਾਰ ਵੱਲੋਂ ਕਾਮਧੇਨੂ ਯੋਜਨਾ, ਮੱਛੀ ਪਾਲਣ ਲਈ ਕਮਿਸ਼ਨ ਦਾ ਗਠਨ, ਪਸ਼ੂ ਪਾਲਣ ਤੇ ਮੱਛੀ ਪਾਲਣ ਵਿਚ ਲਏ ਤੇ ਦਿੱਤੇ ਜਾਣ ਵਾਲੇ ਲੋਨ ਵਿਚ 2 ਫ਼ੀਸਦੀ ਦੀ ਛੋਟ, 21,000 ਰੁਪਏ ਤੋਂ ਘੱਟ ਤਨਖਾਹ ਪਾਉਣ ਵਾਲੇ ਕੰਮ ਕਰਨ ਵਾਲਿਆਂ ਨੂੰ ਬੋਨਸ, ਪ੍ਰਧਾਨ ਮੰਤਰੀ ਕਿਰਤ ਯੋਵੀ ਮਾਨ ਧੈਨ ਯੋਜਨਾ ਵਰਗੇ ਪ੍ਰੋਗ੍ਰਾਮ ਸ਼ੁਰੂ ਕਰਨ ਦੀ ਗੱਲ ਹੈ, ਜੋ ਦੇਸ਼ ਦੇ ਵਿਕਾਸ ਵਿਚ ਤੇਜੀ ਦਾ ਕੰਮ ਕਰੇਗੀ ਅਤੇ ਆਮ ਆਦਮੀ ਦੇ ਹਿੱਤ ਵਿਚ ਰਹੇਗੀ|

VIA PUNJAB