ਬਨੂੜ ਪੁਲੀਸ ਵੱਲੋਂ 28 ਬੋਤਲਾਂ 16 ਅਧੀਏ ਸ਼ਰਾਬ ਸਮੇਤ ਤਿੰਨ ਵਿਅਕਤੀ ਕਾਬੂ

ਬਨੂੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲੀਸ ਦੇ ਉਚ ਅਫ਼ਸਰਾਂ ਵੱਲੋਂ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਥਾਣਾ ਬਨੂੜ ਮੁੱਖੀ ਸੁਖਦੀਪ ਸਿੰਘ ਨੇ ਆਪਣੀ ਪੁਲੀਸ ਪਾਰਟੀ ਨਾਲ 3 ਵਿਅਕਤੀਆਂ ਕੋਲੋਂ 28 ਬੋਤਲਾਂ ਅਤੇ 16 ਅਧੀਏ ਅੰਗਰੇਜ਼ੀ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਬਨੂੜ ਸੁਖਦੀਪ ਸਿੰਘ ਨੇ ਦੱਸਿਆ ਕਿ ਬਨੂੜ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਤਿੰਨ ਵਿਅਕਤੀ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਆ ਰਹੇ ਹਨ| ਥਾਣਾ ਮੁੱਖੀ ਸੁਖਦੀਪ ਸਿੰਘ ਨੇ ਆਪਣੀ ਪੁਲੀਸ ਪਾਰਟੀ ਹਵਲਦਾਰ ਸੇਵਾ ਸਿੰਘ, ਹਵਲਦਾਰ ਜੁਗਰਾਜ ਸਿੰਘ ਸਮੇਤ ਫ਼ਤਿਹਪੁਰ ਗੜੀ ਟੀ ਪੁਆਇੰਟ ਤੇ ਇੱਕ ਸਾਈਡ ਵਿੱਚ ਖੜੇ ਸੀ ਤਾਂ ਇਹ ਵਿਅਕਤੀ ਪਿੰਡ ਫ਼ਤਿਹਪੁਰ ਗੜੀ ਵੱਲ ਮੁੜਨ ਲੱਗੇ ਤਾਂ ਇਹਨਾਂ ਦੇ ਸਿਰ ਤੇ ਰੱਖੇ ਥੈਲੇ ਜੱਦੋ ਪੁਲੀਸ ਨੇ ਖੁਲ੍ਹਵਾ ਕੇ ਦੇਖੇ ਤਾਂ ਦੋ ਵਿਅਕਤੀ ਸੁਖਵਿੰਦਰ ਉਰਫ਼ ਬਿੰਦਰ ਪੁੱਤਰ ਸੋਨਾ ਰਾਮ ਕੋਲੋਂ 16 ਬੋਤਲਾਂ ਅਤੇ ਸੁਖਵਿੰਦਰ ਦੇ ਭਰਾ ਸੁੱਖਾ ਕੋਲੋਂ 16 ਅਧੀਏ ਕਿੰਗਸ ਗੋਲਡ ਅਤੇ ਕਾਲੂ ਰਾਮ ਪੁੱਤਰ ਭਗਵਾਨ ਦਾਸ ਵਾਸੀ ਪਿੰਡ ਫ਼ਤਿਹਪੁਰ ਗੜੀ ਕੋਲੋਂ 12 ਬੋਤਲਾਂ ਬੋਟਮਜ ਅੱਪ ਮਾਰਕਾ ਚੰਡੀਗੜ੍ਹ ਬਰਾਮਦ ਕਰਕੇ ਮੌਕੇ ਤੇ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ|

VIA PUNJAB