ਬਿੱਲਾ ਨੇ ਵੇਟਲਿਫਟਿੰਗ ਚੈਂਪੀਅਨਸ਼ਿਪ ਜਿੱਤੀ

ਵੇਟਲਿਫ਼ਟਰ ਸੰਤੋਖ ਕੁਮਾਰ ਬਿੱਲਾ ਨੇ ਆਸਟਰੇਲੀਆ ਵਿੱਚ ਹੋਈ ਪੇਸੀਫਿਕ ਰਿਮ ਕਾਮਨਵੈਲਥ ਮਾਸਟਰਜ਼ ਵਰਲਡ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 96 ਕਿਲੋ ਭਾਰ ਵਰਗ ’ਚ 115 ਕਿਲੋ ਦੀ ਸਟੈਚ ਅਤੇ 155 ਕਿਲੋ ਦੀ ਜਰਕ ਲਾ ਕੇ ਇਹ ਇਤਿਹਾਸ ਸਿਰਜਿਆ ਅਤੇ ਚੈਂਪੀਅਨਸ਼ਿਪ ’ਚ ‘ਬੈਸਟ ਵੇਟਲਿਫਟਰ’ ਬਣਿਆ। ਬਿੱਲਾ ਦੇ ਕੌਮਾਂਤਰੀ ਚੈਂਪੀਅਨ ਬਣਨ ਦੀ ਖ਼ਬਰ ਪੁੱਜਦਿਆਂ ਹੀ ਅੱਜ ਉਸ ਦੇ ਜੱਦੀ ਪਿੰਡ ਗੁਣਾਚੌਰ ’ਚ ਜਸ਼ਨ ਦਾ ਮਾਹੌਲ ਰਿਹਾ। ਸੰਤੋਖ ਸਿੰਘ ਬਿੱਲਾ ਪੰਜ ਵਾਰ ਕੌਮੀ ਅਤੇ ਤਿੰਨ ਵਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨ ਰਹਿ ਚੁੱਕਾ ਹੈ। ਉਸ ਦੀ ਅਗਵਾਈ ਕਰਨ ਵਾਲੇ ਜਗਦੀਸ਼ ਕੁਮਾਰ ਗੁਰੂ ਨੇ ਦੱਸਿਆ ਕਿ ਇੰਡੀਅਨ ਵੇਟਲਿਫਟਿੰਗ ਨੂੰ ਕੌਮਾਂਤਰੀ ਮਾਣ ਦੇਣ ਵਾਲੇ ਸੰਤੋਖ ਸਿੰਘ ਬਿੱਲਾ ਦੀ ਆਮਦ ’ਤੇ ਉਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਖਿਡਾਰੀ ਨੂੰ ਰਾਜਾ ਸਾਹਿਬ ਸਪੋਰਟਸ ਕਲੱਬ ਦਾ ਨਿੱਘਾ ਸਹਿਯੋਗ ਰਿਹਾ ਅਤੇ ਇਹ ਕਲੱਬ ਪਹਿਲਾਂ ਵੀ ਜਸਵੀਰ ਸਿੰਘ ਗੋਗਾ ਵਰਗੇ ਓਲੰਪੀਅਨ ਪੈਦਾ ਕਰ ਚੁੱਕੀ ਹੈ। ਪਿੰਡ ਦੀ ਪੰਚਾਇਤ ਨੇ ਵੀ ਇਸ ਪ੍ਰਾਪਤੀ ਦੀ ਵਧਾਈ ਦਿੱਤੀ।

VIA PUNJAB