- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੁਸ਼ ਦਾ ਤਾਬੁਤ ਵਾਸ਼ਿੰਗਟਨ ਲਿਆਉਣ ਲਈ ਏਅਰ ਫੋਰਸ ਵਨ ਭੇਜ ਰਹੇ ਹਨ ਟਰੰਪ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸਵ. ਰਾਸ਼ਟਰਪਤੀ ਜਾਰਜ ਐੱਚ.ਡਬਲਿਊ. ਬੁਸ਼ ਦਾ ਤਾਬੁਤ ਵਾਸ਼ਿੰਗਟਨ ਲਿਆਉਣ ਲਈ ਰਾਸ਼ਟਰਪਤੀ ਦਾ ਵਿਸ਼ੇਸ਼ ਜਹਾਜ਼ ਭੇਜ ਰਹੇ ਹਨ। ਬੁਸ਼ ਦਾ ਅੰਤਿਮ ਸੰਸਕਾਰ ਇਥੇ ਹੋਣਾ ਹੈ। ਟਰੰਪ ਨੇ ਕਿਹਾ ਕਿ ਅਰਜਨਟੀਨਾ ‘ਚ ਚੱਲ ਰਹੇ ਜੀ20 ਸੰਮੇਲਨ ਤੋਂ ਉਨ੍ਹਾਂ ਦੀ ਵਾਪਸੀ ਦੇ ਬਾਅਦ ਵਿਸ਼ੇਸ਼ ਸ਼ਰਧਾਜਲੀ ਦੇ ਰੂਪ ‘ਚ ਬੋਇੰਗ 747 ਜਹਾਜ਼ ਹਿਊਸਟਨ ਜਾਵੇਗਾ ਅਤੇ ਬੁਸ਼ ਦਾ ਤਾਬੁਤ ਲੈ ਕੇ ਵਾਸ਼ਿੰਗਟਨ ਵਾਪਸ ਆਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਏਅਰ ਫੋਰਸ ਵਨ ਮੈਨੂੰ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਵਾਸ਼ਿੰਗਟਨ ਆਵੇਗਾ। ਫਿਰ ਉਸ (ਸਾਬਕਾ) ਰਾਸ਼ਟਰਪਤੀ ਬੁਸ਼ ਦਾ ਤਾਬੂਤ ਲਿਆਉਣ ਦੇ ਲਈ ਹਿਊਸਟਨ ਭੇਜਿਆ ਜਾਵੇਗਾ। ਬੁਸ਼ ਦਾ ਸ਼ੁੱਕਰਵਾਰ ਨੂੰ 94 ਸਾਲ ਦੀ ਉਮਰ ‘ਚ ਹਿਊਸਟਨ ‘ਚ ਦਿਹਾਂਤ ਹੋ ਗਿਆ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਦੇ ਨੈਸ਼ਨਲ ਕੈਥੇਡਰਲ ‘ਚ ਰਾਜਨੀਤੀ ਸਨਮਾਨ ਨਾਲ ਬੁਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਉਥੇ ਹਾਜ਼ਿਰ ਰਹਿਣਗੇ।


