- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬ੍ਰਾਵੋ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ
ਪੋਰਟ ਆਫ਼ ਸਪੇਨ – ਵੈਸਟ ਇੰਡੀਜ਼ ਕ੍ਰਿਕਟ ਦੇ ਹਰਫ਼ਨਮੌਲਾ ਖਿਡਾਰੀ ਡਵੇਨ ਬ੍ਰਾਵੋ ਨੇ ਪੇਸ਼ੇਵਰ ਖਿਡਾਰੀ ਵਜੋਂ ਆਪਣੇ ਕਰੀਅਰ ਦੇ ਗ੍ਰਾਫ਼ ਨੂੰ ਵਧਾਉਣ ਦੇ ਇਰਾਦੇ ਨਾਲ ਅੱਜ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ। ਕ੍ਰਿਕਟਰ ਨੇ ਸਾਫ਼ ਕਰ ਦਿੱਤਾ ਕਿ ਉਹ ਵਿਸ਼ਵ ਭਰ ਦੀਆਂ ਟੀ-20 ਲੀਗਾਂ ਲਈ ਉਪਲਬਧ ਰਹੇਗਾ। ਪੈਂਤੀ ਸਾਲਾਂ ਨੂੰ ਢੁੱਕਿਆ ਬ੍ਰਾਵੋ ਫ਼ਿਲਹਾਲ ਭਾਰਤ ਵਿੱਚ ਸੀਮਤ ਓਵਰਾਂ ਦੀ ਲੜੀ ਖੇਡ ਰਹੀ ਕੈਰੇਬੀਅਨ ਟੀਮ ਦਾ ਹਿੱਸਾ ਨਹੀਂ ਹੈ। 2004 ਵਿੱਚ ਕੌਮਾਂਤਰੀ ਕ੍ਰਿਕਟ ’ਚ ਪੈਰ ਧਰਨ ਵਾਲੇ ਬ੍ਰਾਵੋ ਨੇ ਵੈਸਟ ਇੰਡੀਜ਼ ਲਈ 40 ਟੈਸਟ, 164 ਇਕ ਰੋਜ਼ਾ ਤੇ 66 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਬ੍ਰਾਵੋ ਨੇ ਪਿਛਲੀ ਵਾਰ ਦੋ ਸਾਲ ਪਹਿਲਾਂ ਵੈਸਟ ਇੰਡੀਜ਼ ਲਈ ਕੋਈ ਕੌਮਾਂਤਰੀ ਮੈਚ ਖੇਡਿਆ ਸੀ। ਕ੍ਰਿਕਟ ਤੋਂ ਇਲਾਵਾ ਬ੍ਰਾਵੋ ਆਪਣੇ ਹਿੱਟ ਗੀਤ ‘ਚੈਂਪੀਅਨਜ਼’ ਕਰਕੇ ਵੀ ਸੁਰਖੀਆਂ ਵਿੱਚ ਰਿਹਾ, ਜੋ ਭਾਰਤ ਵਿਚ 2016 ਵਿਸ਼ਵ ਕੱਪ ਟੀ-20 ਵਿੱਚ ਵੈਸਟ ਇੰਡੀਜ਼ ਦੀ ਜੇਤੂ ਮੁਹਿੰਮ ਦਾ ਅਧਿਕਾਰਤ ਗੀਤ ਸੀ। ਆਈਪੀਐਲ ਵਿੱਚ ਚੇਨੱਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵੱਲੋਂ ਖੇਡਣ ਵਾਲੇ ਬ੍ਰਾਵੋ ਨੇ ਇਕ ਬਿਆਨ ’ਚ ਕਿਹਾ, ‘ਮੈਂ ਕ੍ਰਿਕਟ ਜਗਤ ਨੂੰ ਇਹ ਅਧਿਕਾਰਤ ਪੁਸ਼ਟੀ ਕਰਦਾ ਹਾਂ ਕਿ ਮੈਂ ਅਧਿਕਾਰਤ ਤੌਰ ’ਤੇ ਕੌਮਾਂਤਰ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈ ਰਿਹਾਂ। ਮੈਂ ਕ੍ਰਿਕਟਰ ਦੇ ਰੂਪ ’ਚ ਆਪਣੇ ਪੇਸ਼ੇਵਰ ਕਰੀਅਰ ਨੂੰ ਜਾਰੀ ਰੱਖਾਂਗਾ।’ ਟ੍ਰਿਨੀਡਾਡ ਦੇ ਇਸ ਕ੍ਰਿਕਟਰ ਨੇ ਕਿਹਾ ਕਿ ਸੰਨਿਆਸ ਦਾ ਉਹਦਾ ਫੈਸਲਾ ਇਸ ਗੱਲ ਤੋਂ ਪ੍ਰੇਰਿਤ ਹੈ ਕਿ ਉਹ ਕੌਮੀ ਟੀਮ ’ਚ ਨੌਜਵਾਨ ਹੁਨਰ ਲਈ ਥਾਂ ਖਾਲੀ ਕਰਨਾ ਚਾਹੁੰਦਾ ਹੈ। 2010 ਵਿੱਚ ਟੈਸਟ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਬ੍ਰਾਵੋ ਨੇ ਤਿੰਨ ਸੈਂਕੜੇ ਤੇ 13 ਨੀਮ ਸੈਂਕੜਿਆਂ ਦੀ ਮਦਦ ਨਾ 2200 ਦੌੜਾਂ ਬਣਾਉਣ ਤੋਂ ਇਲਾਵਾ 86 ਵਿਕਟ ਵੀ ਲਏ ਹਨ। ਬ੍ਰਾਵੋ ਨੇ 164 ਇਕ ਰੋਜ਼ਾ ਮੈਚਾਂ ਵਿੱਚ 2968 ਦੌੜਾਂ ਬਣਾਉਣ ਤੋਂ ਇਲਾਵਾ 199 ਵਿਕਟ ਵੀ ਚਟਕਾਏ। ਟੀ-20 ਵਿੱਚ ਇਸ ਹਰਫ਼ਨਮੌਲਾ ਖਿਡਾਰੀ ਦੇ ਨਾਮ 1142 ਦੌੜਾਂ ਤੇ 52 ਵਿਕਟ ਦਰਜ ਹਨ।


