- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਵਿੱਖ ਵਿਚ ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਦੇ ਵਿਦਿਆਰਥੀਆਂ ਬੋਰਡ ਪ੍ਰੀਖਿਆ ਫੀਸ ਨਹੀਂ ਦੇਣੀ ਪਏਗੀ – ਮੁੱਖ ਮੰਤਰੀ
ਚੰਡੀਗੜ -ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਛੇਤੀ ਹੀ ਸਤਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲੇਗਾ| ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਦੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਬੋਰਡ ਪ੍ਰੀਖਿਆ ਫੀਸ ਵੀ ਨਹੀਂ ਦੇਣੀ ਪਏਗੀ| ਇਸ ਤਰਾਂ ਨਾਲ ਨਕਲ ‘ਤੇ ਨੱਥ ਪਾਉਣ ਵਿਚ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਵੀ ਜਿਲਾ ਪੱਧਰ ‘ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ| ਇਹ ਐਲਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਦੇ ਕੰਪਲੈਕਸ ਵਿਚ ਆਯੋਜਿਤ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਭਿਵਾਨੀ-ਮਹੇਂਦਰਗੜਲੋਕਸਭਾ ਖੇਤਰ ਤੋਂ ਸਾਂਸਦ ਧਰਮਬੀਰ ਸਿੰਘ ਅਤੇ ਵਿਧਾਇਕ ਬਿਸ਼ੰਭਰ ਵਾਲਮਿਕੀ ਖਾਸ ਮਹਿਮਾਨ ਵੱਜੋਂ ਸ਼ਾਮਿਲ ਹੋਏ| ਮੁੱਖ ਮੰਤਰੀ ਨੇ ਸਨਮਾਨ ਸਮਾਰੋਹ ਵਿਚ ਸਾਲ 2012 ਤੋਂ 2018 ਤਕ ਸੂਬੇ ਵਿਚ 10ਵੀਂ ਤੇ 12ਵੀਂ ਜਮਾਤ ਵਿਚ ਪਹਿਲੇ ਤੇ ਦੂਜੀ ਥਾਂ ਪ੍ਰਾਪਤ ਕਰਨ ਵਾਲੇ ਸਰਕਾਰੀ ਤੇ ਓਪਨ ਸਕੂਲਾਂ ਦੇ 216 ਹੁਸ਼ਿਆਰ ਵਿਦਿਆਰਥੀਆਂ ਨੂੰ ਡਾ. ਕਲਪਨਾ ਚਾਵਲਾ ਐਵਾਰਡ, ਸੋਨਾ ਤੇ ਚਾਂਦੀ ਤਮਗਾ ਨਾਲ ਸਨਮਾਨਿਤ ਕੀਤਾ| ਉਨਾਂ ਨੇ ਤਗਮੇ ਨਾਲ ਵਿਦਿਆਰਕੀਆਂ ਦੇ ਨਾਲ ਕ੍ਰਮਵਾਰ 51,000 ਰੁਪਏ ਤੇ 31,000 ਰੁਪਏ ਦੀ ਰਕਮ ਨਾਲ ਸਨਮਾਨਿਤ ਕੀਤਾ| ਉਨਾਂ ਨੇ ਸਿਖਿਆ ਦੀ ਗੁਣਵੱਤਾ ਵਿਚ ਸੁਧਾਰ ਕਰਕੇ ਮੋਹਰੀ ਰਹਿਣ ਵਾਲੇ 95 ਸਕੂਲਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ| ਇਸ ਤਰਾਂ, ਮੁੱਖ ਮੰਤਰੀ ਨੇ ਨਕਲ ਰੋਕਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਸੂਬੇ ਦੇ 9 ਸਕੂਲਾਂ ਨੂੰ 25,000-25,000 ਦੀ ਰਕਮ ਨਾਲ ਸਨਮਾਨਿਤ ਕੀਤਾ| ਸਮਾਰੋਹ ਵਿਚ 59 ਵਿਦਿਆਰਥੀਆਂ ਨੂੰ ਡਾ. ਕਲਪਨਾ ਚਾਵਲਾ ਐਵਾਰਡ, 57 ਨੂੰ ਸੋਨਾ ਅਤੇ 100 ਵਿਦਿਆਰਥੀਆਂ ਨੂੰ ਚਾਂਦੀ ਤਮਗਾ ਨਾਲ ਸਨਮਾਨਿਤ ਕੀਤਾ ਗਿਆ| ਮੁੱਖ ਮੰਤਰੀ ਮਨੋਹਰ ਲਾਲ ਅਤੇ ਸਿਖਿਆ ਮੰਤਰੀ ਪ੍ਰੋ. ਰਾਮ ਬਿਲਾਸ ਸ਼ਰਮਾ ਨੇ ਸਮਾਰੋਹ ਦੌਰਾਨ ਬੋਰਡ ਸਥਾਪਨਾ ਦੀ ਸੋਨਾ ਜੈਯੰਤੀ ਲੋਗੋ ਵੀ ਜਾਰੀ ਕੀਤਾ ਅਤੇ ਬੋਰਡ ਕੰਪਲੈਕਸ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਈ ਦੇ ਨਾਂਅ ਨਾਲ ਬਣਨ ਵਾਲੇ ਅਟਲ ਮਲਟੀ ਪਰਪਜ ਹਾਲ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ‘ਤੇ 55 ਕਰੋੜ ਰੁਪਏ ਦੀ ਲਾਗਤ ਆਵੇਗੀ| ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਹਰਿਅਣਾ ਸਕੂਲ ਸਿਖਿਆ ਬੋਰਡ ਨੇ ਪ੍ਰੀਖਿਆਵਾਂ ਵਿਚ ਨਕਲ ‘ਤੇ ਨੱਥ ਪਾਉਣ ਲਈ ਵੱਡੇ ਹੀ ਵਧੀਆ ਯਤਨ ਕੀਤਾ ਹਨ, ਜਿਸ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ| ਇਸ ਦੇ ਚਲਦੇ ਨੌਜੁਆਨ ਨੂੰ ਨਕਲ ਰਹਿਤ ਪ੍ਰੀਖਿਆ ਦੇਣ ਦਾ ਮਾਹੌਲ ਮਿਲਿਆ ਹੈ| ਇੰਨਾਂ ਯਤਨਾਂ ਲਈ ਮੁੱਖ ਮੰਤਰੀ ਨੇ ਬੋਰਡ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ| ਉਨਾਂ ਕਿਹਾ ਕਿ ਬੋਰਡ ਪ੍ਰੀਖਿਆਵਾਂ ਦੇ ਤਹਿਤ ਬੋਰਡ ਦੇ ਸਾਹਮਣੇ ਐਚਟੇਟ ਦੀ ਪ੍ਰੀਖਿਆ ਨੂੰ ਕਰਾਉਣ ਦੀ ਚੁਣੌਤੀ ਵੀ ਹੁੰਦੀ ਹੈ, ਜਿਸ ਨੂੰ ਬੋਰਡ ਨੇ ਇੰਨਾਂ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਨਾਲ ਕਰਵਾ ਰਿਹਾ ਹੈ| ਸਿਖਿਆ ਮੰਤਰੀ ਪ੍ਰੋ. ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਗਰੀਬ ਹੁਸ਼ਿਆਰ ਲੋਂੜਮੰਦ ਬੱਚਿਆਂ ਨੂੰ ਪੜਣ ਵਿਚ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ| ਇਸ ਲਈ ਸਿਖਿਆ ਵਿਭਾਗ ਨੇ ਵੱਖ ਤੋਂ ਬਜਟ ਦਾ ਪ੍ਰਵਧਾਨ ਕੀਤਾ ਹੈ| ਸਿਖਿਆ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬੱਚਿਆਂ ਦੀ ਸਿਖਿਆ ਦਾ ਵਧੀਆ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ| ਸਾਂਸਦ ਧਰਮਬੀਰ ਸਿੰਘ ਨੇ ਕਿਹਾ ਕਿ ਦੇਸ਼ ਤੇ ਸਮਾਜ ਦਾ ਭਵਿੱਖ ਬੱਚਿਆਂ ‘ਤੇ ਟਿਕਿਆ ਹੈ| ਅਜਿਹੇ ਵਿਚ ਬੱਚਿਆਂ ਨੂੰ ਸਿਖਿਅਤ ਕਰਨਾ ਲਾਜਿਮੀ ਹੈ| ਉਨਾਂ ਕਿਹਾ ਕਿ ਉਹੀ ਸਮਾਜ ਤੇ ਦੇਸ਼ ਤਰੱਕੀ ਕਰਦਾ ਹੈ, ਜਿੱਥੇ ਬੱਚੇ ਸਿਖਿਅਤ ਹੁੰਦੇ ਹਨ|


