ਭਾਰਤ ਖ਼ਿਲਾਫ਼ ਇੱਕ ਰੋਜ਼ਾ ਮੈਚਾਂ ਦੀ ਲੜੀ ’ਚੋਂ ਆਰਚਰ ਬਾਹਰ

ਅਹਿਮਦਾਬਾਦ – ਪੁਣੇ ਵਿੱਚ ਮੰਗਲਵਾਰ ਤੋਂ ਭਾਰਤ ਅਤੇ ਇੰਗਲੈਂਡ ਵਿਚਾਲੇ ਸ਼ੁਰੂ ਹੋਣ ਵਾਲੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਅੱਜ ਐਲਾਨੀ ਗਈ ਇੰਗਲੈਂਡ ਦੀ 14 ਮੈਂਬਰੀ ਟੀਮ ’ਚੋਂ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਜ਼ਖ਼ਮੀ ਹੋਣ ਕਾਰਨ ਬਾਹਰ ਕਰ ਦਿੱਤਾ ਗਿਆ ਹੈ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਏਸੀਬੀ) ਨੇ ਇੱਕ ਬਿਆਨ ਵਿੱਚ ਦੱਸਿਆ ਕਿ ਆਰਚਰ ਕੂਹਣੀ ’ਤੇ ਲੱਗੀ ਸੱਟ ਦਾ ਇਲਾਜ ਕਰਵਾਉਣ ਲਈ ਇੰਗਲੈਂਡ ਵਾਪਸ ਆ ਰਿਹਾ ਹੈ। ਅੱਜ ਐਲਾਨੀ ਗਈ ਟੀਮ ’ਚ ਕਪਤਾਨ ਇਓਨ ਮੋਰਗਨ, ਮੋਈਨ ਅਲੀ, ਜੌਨੀ ਬੇਅਰਸਟੋਅ, ਸੈਮ ਬਿਲਿੰਗਜ਼, ਜੋਸ ਬਟਲਰ, ਸੈਮ ਕੁਰੇਨ, ਟਾਮ ਕੁਰੇਨ, ਲਿਆਮ ਲਿਵਿੰਗਸਟੋਨ, ਮੈਟ ਪਾਰਕਿਨਸਨ, ਆਦੀਲ ਰਾਸ਼ਿਦ, ਜੇਸਨ ਰੌਏ, ਬੇਨ ਸਟੋਕਸ, ਰੀਸ ਟਾਪਲੇ ਅਤੇ ਮਾਰਕ ਵੁੱਡ ਨੂੰ ਸ਼ਾਮਲ ਕੀਤਾ ਗਿਆ ਹੈ।

VIA PUNJAB