ਭਾਰਤ ਖ਼ਿਲਾਫ਼ ਖੇਡਣ ਵਾਂਗ ਹੀ ਵਿਸ਼ਵ ਕੱਪ ’ਚ ਖੇਡਾਂਗੇ: ਸਰਫ਼ਰਾਜ

ਪਾਕਿਸਤਾਨ ਦੇ ਕਪਤਾਨ ਸਰਫ਼ਰਾਜ ਅਹਿਮਦ ਨੇ ਕਿਹਾ ਕਿ ਉਸ ਦੀ ਟੀਮ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਰ ਮੈਚ ਉਸੇ ਤਰ੍ਹਾਂ ਖੇਡੇਗੀ, ਜਿਵੇਂ ਭਾਰਤ ਖ਼ਿਲਾਫ਼ ਖੇਡਦੀ ਹੈ। ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਵਿਕਟਕੀਪਰ ਬੱਲੇਬਾਜ਼ ਤੋਂ ਭਾਰਤ ਖ਼ਿਲਾਫ਼ 16 ਜੂਨ ਨੂੰ ਹੋਣ ਵਾਲੇ ਮੁਕਾਬਲੇ ਬਾਰੇ ਪੁੱਛਿਆ ਗਿਆ ਸੀ।ਉਸ ਨੇ ਕਿਹਾ, ‘‘ਭਾਰਤ ਖ਼ਿਲਾਫ਼ ਮੈਚ ਕਾਫ਼ੀ ਅਹਿਮ ਹੈ, ਪਰ ਉਹ ਇੱਕ ਹੀ ਮੈਚ ਹੈ। ਅਸੀਂ ਪੂਰਾ ਟੂਰਨਾਮੈਂਟ ਅਜਿਹਾ ਖੇਡਣਾ ਹੈ, ਜਿਵੇਂ ਭਾਰਤ ਖ਼ਿਲਾਫ਼ ਖੇਡ ਰਹੇ ਹੋਈਏ।’’ ਪਾਕਿਸਤਾਨ ਟੀਮ ਇਸ ਵੇਲੇ ਕੈਂਟ ਵਿੱਚ ਅਭਿਆਸ ਕੈਂਪ ਵਿੱਚ ਹਿੱਸਾ ਲੈ ਰਹੀ ਹੈ। ਉਸ ਨੇ 27 ਅਪਰੈਲ ਨੂੰ ਇੱਕ ਅਭਿਆਸ ਮੈਚ ਵੀ ਖੇਡਣਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਇੰਗਲੈਂਡ ਖ਼ਿਲਾਫ਼ ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਮੈਚ ਖੇਡੇਗੀ। ਸਰਫ਼ਰਾਜ ਨੇ ਕਿਹਾ ਕਿ ਉਸ ’ਤੇ ਕਪਤਾਨੀ ਦਾ ਕੋਈ ਦਬਾਅ ਨਹੀਂ ਹੈ।ਉਸ ਨੇ ਇਸ ਗੱਲ ’ਤੇ ਖ਼ੁਸ਼ੀ ਜ਼ਾਹਰ ਕੀਤੀ ਕਿ ਵਿਸ਼ਵ ਕੱਪ ਵਿੱਚ ਉਸ ਦੀ ਟੀਮ ਨੂੰ ਮਜ਼ਬੂਤ ਦਾਅਵੇਦਾਰ ਨਹੀਂ ਮੰਨਿਆ ਜਾ ਰਿਹਾ।

VIA PUNJAB