ਭਾਰਤ ਤੇ ਇੰਗਲੈਂਡ ਦਰਮਿਆਨ ਇਕ ਰੋਜ਼ਾ ਮੈਚ ਅੱਜ

ਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ ਇਕ ਰੋਜ਼ਾ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ। ਇਸ ਮੈਚ ਵਿਚ ਸੂਰਿਆ ਕੁਮਾਰ ਯਾਦਵ ਨੂੰ ਖੇਡਣ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਉਸ ਨੇ ਟੀ-20 ਲੜੀ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ। ਭਾਰਤ ਇਹ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗਾ। ਸ਼ੇਅਸ ਅਈਅਰ ਮੋਢੇ ਦੀ ਸੱਟ ਕਾਰਨ ਲੜੀ ਵਿਚੋਂ ਬਾਹਰ ਹੋ ਗਿਆ ਹੈ। ਭਾਰਤੀ ਟੀਮ ਪ੍ਰਬੰਧਕਾਂ ਤੇ ਕਪਤਾਨ ਵਿਰਾਟ ਕੋਹਲੀ ਲਈ ਟੀਮ ਦੀ ਚੋਣ ਕਰਨੀ ਵੱਡੀ ਸਮੱਸਿਆ ਹੈ। ਜਡੇਜਾ ਤੇ ਜਸਪ੍ਰੀਤ ਬੁਮਰਾਹ ਦੇ ਟੀਮ ਵਿਚ ਵਾਪਸ ਆਉਣ ’ਤੇ ਕਰੂਨਾਲ ਤੇ ਕ੍ਰਿਸ਼ਨਾ ਵਿਚੋਂ ਇਕ ਟੀਮ ਤੋਂ ਬਾਹਰ ਹੋਵੇਗਾ। ਭਾਰਤ ਲਈ ਸਭ ਤੋਂ ਵੱਡੀ ਰਾਹਤ ਸ਼ਿਖਰ ਧਵਨ ਦਾ ਲੈਅ ਵਿਚ ਆਉਣਾ ਹੈ।

VIA PUNJAB