ਭਾਰਤ ਨੇ ਨਿਊਜ਼ੀਲੈਂਡ ’ਚ ਇੱਕ ਦਿਨਾ ਲੜੀ ਕੀਤੀ ਫਤਿਹ

ਵੈਲਿੰਗਟਨ – ਮਾਊਂਟ ਮੌਨਗਾਨੁਈ ਦੇ ਮੈਦਾਨ ’ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਇਕ ਦਿਨਾ ਮੈਚ ਭਾਰਤ ਨੇ 7 ਵਿਕਟਾਂ ਨਾਲ ਜਿਤ ਕੇ ਲੜੀ ’ਤੇ ਕਬਜ਼ਾ ਕਰ ਲਿਆ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ 50-50 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੂੰ ਇਹ ਜਿਤ ਹਾਸਲ ਹੋਈ ਹੈ। ਜਾਣਕਾਰੀ ਲਈ ਦਸ ਦੇਈਏ ਕਿ ਭਾਰਤ ਨੇ ਸਾਲਾਂ ਬਾਅਦ ਨਿਊਜ਼ੀਲੈਂਡ ’ਚ ਇਕ ਦਿਨਾ ਲੜੀ ਜਿਤੀ ਹੈ। ਭਾਰਤ ਨੇ ਲਗਾਤਾਰ ਇਹ ਇਕ ਦਿਨਾ ਤੀਜਾ ਮੈਚ ਜਿਤ ਲਿਆ ਹੈ।

VIA PUNJAB