ਮਨਿਸਟੀਰੀਅਲ ਯੂਨੀਅਨ ਵੱਲੋਂ ਡੀ.ਸੀ ਦਫਤਰ ਬਰਨਾਲਾ ਵਿਖੇ ਰੈਲੀ

ਬਰਨਾਲਾ – ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਸਰਵਿਸਜ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਦੇ ਸੱਦੇ ਤੇ ਕਲੈਰੀਕਲ ਵਿਰੋਧੀ ਫੈਸਲਿਆਂ ਦੇ ਖਿਲਾਫ ਅੱਜ ਜਿਲ੍ਹਾ ਪੱਧਰਾਂ ਤੇ ਰਵਿੰਦਰ ਸ਼ਰਮਾਂ ਦੀ ਅਗਵਾਈ ਵਿਚ ਡੀ.ਸੀ ਦਫਤਰ ਬਰਨਾਲਾ ਵਿਖੇ ਗੇਟ ਰੈਲੀ ਕੀਤੀ ਗਈ ਅਤੇ ਰੈਲੀ ਉਪਰੰਤ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਧਰਮਪਾਲ ਗੁਪਤਾ ਜੀ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਅੱਜ ਦੀ ਰੈਲੀ ਵਿਚ ਮਨਿਸਟੀਰੀਅਲ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ,ਡੀ.ਸੀ ਦਫਤਰ ਯੂਨੀਅਨ ਹਰਪਾਲ ਸਿੰਘ, ਸੀਤਾ ਰਾਮ, ਕਮਲਜੀਤ,ਹਰਜਿੰਦਰ ਸਿੰਘ,ਖਜਾਨਾ ਦਫਤਰ ਦੇ ਰਜਨੀਸ਼ ਕੁਮਾਰ, ਗੁਰਪ੍ਰੀਤ ਸਿੰਘ,ਇਕਬਾਲ ਸਿੰਘ, ,ਜਗਤਾਰ ਸਿੰਘ, ਹੈਲਥ ਵਿਭਾਗ ਦੇ ਪ੍ਰਧਾਨ ਮਨਦੀਪ ਸਿੰਘ, ਸਿੱਖਿਆ ਵਿਭਾਗ ਦੇ ਅਵਤਾਰ ਬਡਬਰ, ਜਸਕਰਨ ਸਿੰਘ,ਮਨਦੀਪ ਸ਼ਰਮਾਂ, ਰਾਹੁਲ ਪੱਖੋਕੇ,ਲਲਿਤ ਕੁਮਾਰ, ਅਮਨਦੀਪ ਸਿੰਘ,ਸੰਜੀਵ ਕੁਮਾਰ, ਗਗਨਦੀਪ ਸਿੰਘ,ਵਾਟਰ ਸਪਲਾਈ ਮਹਿਕਮੇ ਤੋਂ ਅਰਸ਼ਪ੍ਰੀਤ ਸਿੰਘ,ਫੂਡ ਸਪਲਾਈ ਵਿਭਾਗ ਦੇ ਤਰਨਪ੍ਰੀਤ ਸਿੰਘ ਸੁਪਰਡੰਟ,ਐਕਸਾਈਜ ਵਿਭਾਗ ਦੇ ਗਿਆਨ ਸਿੰਘ,ਪੀ.ਡਬਲਯੂ.ਡੀ ਤੋਂ ਪ੍ਰਦੀਪ ਧੂਰੀ,ਭਲਾਈ ਵਿਭਾਗ ਤੋਂ ਜਸਵੀਰ ਸਿੰਘ ਠੀਕਰੀਵਾਲਾ ,ਸਤੀਸ਼ ਕੁਮਾਰ,ਏ.ਡੀ.ਸੀ( ਡੀ) ਤੋਂ ਭੂਸ਼ਨ ਕੁਮਾਰ, ਵਿਭਾਗ ਦੇ ਮੁਲਾਜਮ ਆਗੂਆਂ ਨੇ ਇਸ ਦੇ ਵਿਰੋਧ ਵਿਚ ਕਿਹਾ ਕਿ ਮੁਲਾਜਮਾਂ ਉਪਰ ਪਹਿਲਾਂ ਹੀ ਇੰਨਕਮ ਟੈਕਸ,ਟੋਲ ਟੈਕਸ,ਰੋਡ ਟੈਕਸ,ਗਊੈ ਸੈਸ ,ਜੀ.ਐਸ.ਟੀ ਹਾਊਸ ਰੈਂਟ ,ਨਿੱਤਦਿਨ ਬਿਜਲੀ ਦਰਾਂ ਵਿਚ ਹੁੰਦੇ ਵਾਧੇ ਦਾ ਬੋਝ,ਡੀਜਲ ਪੈਟਰੋਲ ਦੀਆਂ ਕੀਮਤਾਂ ਜੀ.ਐਸ.ਟੀ ਦੇ ਅੰਡਰ ਨਾ ਕਰਨਾ ਆਦਿ ਵਰਗੇ ਟੈਕਸਾਂ ਨਾਲ ਮੁਲਾਜਮ ਵਰਗ ਪਹਿਲਾਂ ਹੀ ਬੁਰੀ ਤਰਾਂ ਪੀੜਤ ਹੈ। ਪੁਰਾਣੀ ਪੈਨਸ਼ਨ ਲਾਗੂ ਕਰਨ ਹਿੱਤ,ਸਟੈਨੋ ਟਾਇਪਿਸਟ ਦਾ ਪ੍ਰਮੋਸ਼ਨ ਚੈਨਲ ਨਾ ਹੋਣਾ,ਡੀ.ਏ, ਪੇ-ਕਮਿਸ਼ਨ,4-9-14 ਤਰੱਕੀ ਦਾ ਅਗਲਾ ਸਕੇਲ ਲਾਭ ਵੀ ਨਸੀਬ ਨਹੀ ਹੋਏ ਆਉਣ ਵਾਲੇ ਸਮੇਂ ਵਿਚ ਸੂਬਾ ਕਮੇਟੀ ਸਖਤ ਸੰਘਰਸ਼ ਦਾ ਐਲਾਨ ਕਰੇਗੀ।ਸੂਬਾ ਕਮੇਟੀ ਦੇ ਸੱਦੇ ਤੇ ਪਟਿਆਲਾ ਵਿਖੇ ਸਾਝੇ ਮੁਲਾਜਮ ਮੰਚ ਵੱਲੋਂ ਰਖੀ ਗਈ 1 ਨਵੰਬਰ ਦੀ ਰੈਲੀ ਵਿਚ ਬਰਨਾਲਾ ਜਿਲ੍ਹਾ ਭਰਵੀ ਸ਼ਮੂਲੀਅਤ ਕਰੇਗਾ।

VIA PUNJAB