ਯੂਨਾਈਟਿਡ ਸਿੱਖ ਪਾਰਟੀ ਦੀ ਜ਼ਿਲ੍ਹਾ ਮੀਟਿੰਗ ਹੋਈ

ਚੋਹਲਾ ਸਾਹਿਬ – ਯੂਨਾਈਟਿਡ ਸਿੱਖ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰੈਸ ਸਕੱਤਰ ਬਲਜੀਤ ਸਿੰਘ, ਸਰਵਨ ਸਿੰਘ ਜੌਹਲ, ਹਰਪ੍ਰੀਤ ਸਿੰਘ ਅਤੇ ਪਵਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਕਲਾਸ ਇਤਿਹਾਸ ਦਾ ਸਿਲੇਬਸ ਸਿੱਖ ਵਿਰੋਧੀ ਹੈ। ਸਲੇਬਸ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਚੈਪਟਰ 3 ਵਿਚ ਗੁਰੂ ਸਾਹਿਬ ਦੀ ਸ਼ਹਾਦਤ ਦੇ ਅਸਲ ਕਾਰਨਾਂ ਨੂੰ ਲੁਕੋਇਆ ਗਿਆ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਗਲਤੀਆਂ ਨੂੰ ਛੇਤੀ ਸੁਧਾਰਿਆ ਜਾਵੇ ਨਹੀ ਤਾਂ ਸਰਕਾਰ ਖਿਲਾਫ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

VIA PUNJAB