- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਿਲਾ ਹਾਕੀ: ਭਾਰਤ ਨੇ ਸਪੇਨ ਨੂੰ ਬਰਾਬਰੀ ’ਤੇ ਰੋਕਿਆ
ਮਰਸੀਆ – ਭਾਰਤੀ ਮਹਿਲਾ ਹਾਕੀ ਨੇ ਪਹਿਲਾ ਮੁਕਾਬਲਾ ਕਰੀਬੀ ਫ਼ਰਕ ਨਾਲ ਹਾਰਨ ਮਗਰੋਂ ਦੂਜੇ ਕੌਮਾਂਤਰੀ ਹਾਕੀ ਮੈਚ ਵਿੱਚ ਸਪੇਨ ਨਾਲ 1-1 ਨਾਲ ਡਰਾਅ ਖੇਡਿਆ। ਗੁਰਜੀਤ ਕੌਰ ਨੇ ਭਾਰਤ ਲਈ 43ਵੇਂ ਮਿੰਟ ਵਿੱਚ ਗੋਲ ਕੀਤਾ, ਪਰ ਮੇਜ਼ਬਾਨ ਟੀਮ ਲਈ ਛੇ ਮਿੰਟ ਮਗਰੋਂ ਮਾਰੀਆ ਟੋਸਟ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਪਹਿਲੇ ਮੈਚ ਵਿੱਚ ਸਪੇਨ ਨੇ ਭਾਰਤ ਨੂੰ 3-2 ਨਾਲ ਹਰਾਇਆ ਸੀ, ਪਰ ਇਸ ਮੈਚ ਵਿੱਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ। ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਦੂਜੇ ਕੁਆਰਟਰ ਵਿੱਚ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਸਪੇਨ ਦੀ ਗੋਲਕੀਪਰ ਨੇ ਬਚਾਅ ਲਿਆ। ਮੈਚ ਦੇ ਅੱਧ ਤੱਕ ਦੋਵੇਂ ਟੀਮਾਂ ਬਿਨਾਂ ਗੋਲ ਕੀਤਿਆਂ ਬਰਾਬਰ ਚੱਲ ਰਹੀਆਂ ਸਨ, ਪਰ ਤੀਜਾ ਕੁਆਰਟਰ ਸ਼ੁਰੂ ਹੁੰਦੇ ਹੀ ਸਪੇਨ ਨੂੰ ਪੈਨਲਟੀ ਕਾਰਨਰ ਮਿਲਿਆ। ਭਾਰਤੀ ਗੋਲਕੀਪਰ ਨੇ ਉਸ ਦਾ ਬਚਾਅ ਕੀਤਾ। ਇਸ ਮਗਰੋਂ ਭਾਰਤ ਨੇ ਹਮਲੇ ਤੇਜ਼ ਕਰਦਿਆਂ ਪੈਨਲਟੀ ਕਾਰਨਰ ਬਣਾਇਆ, ਜਿਸ ’ਤੇ ਡਰੈਗ ਫਿਲਕਰ ਗੁਰਜੀਤ ਨੇ ਗੋਲ ਦਾਗ਼ਿਆ। ਭਾਰਤ ਦੀ ਲੀਡ ਜ਼ਿਆਦਾ ਦੇਰ ਕਾਇਮ ਨਹੀਂ ਰਹੀ ਅਤੇ ਸਪੇਨ ਨੇ 49ਵੇਂ ਮਿੰਟ ਵਿੱਚ ਬਿਹਤਰੀਨ ਮੈਦਾਨੀ ਗੋਲ ਦੇ ਦਮ ’ਤੇ ਵਾਪਸੀ ਕੀਤੀ।


