- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਿੰਦਰਾ ਰੈਕਸਟਨ ਟੈਸਟਿੰਗ ਦੌਰਾਨ ਭਾਰਤੀ ਸੜਕਾਂ ‘ਤੇ ਆਈ ਨਜ਼ਰ, ਜਲਦ ਹੋਵੇਗੀ ਲਾਂਚ
ਨਵੀਂ ਦਿੱਲੀ—ਮਹਿੰਦਰਾ ਐਂਡ ਮਹਿੰਦਰਾ ਦੀ ਨਵੀਂ ਫਲੈਗਸ਼ਿਪ ਐੱਸ.ਯੂ.ਵੀ. ਮਹਿੰਦਰਾ 700 (ਰੈਕਸਟਨ) ਟੈਸਟਿੰਗ ਦੌਰਾਨ ਸਾਹਮਣੇ ਆਈ ਹੈ। ਇਸ ਵਾਰ ਇਹ ਕਾਰ ਲੇਹ ਅਤੇ ਲਦਾਖ ‘ਚ ਟੈਸਟਿੰਗ ਦੌਰਾਨ ਦੇਖੀ ਗਈ। ਦੱਸਣਯੋਗ ਹੈ ਕਿ ਕੰਪਨੀ ਇਸ ਐੱਸ.ਯੂ.ਵੀ. ‘ਤੇ ਕਾਫੀ ਦਿਨਾਂ ਤੋਂ ਕੰਮ ਕਰ ਰਹੀ ਹੈ ਅਤੇ ਜਗ੍ਹਾ-ਜਗ੍ਹਾ ਇਸ ਦੀ ਟੈਸਟਿੰਗ ਕਰ ਰਹੀ ਹੈ। ਆਲ-ਨਿਊ ਮਹਿੰਦਰਾ ਐੱਸ.ਯੂ.ਵੀ. ਕਦੋਂ ਲਾਂਚ ਕੀਤੀ ਜਾਵੇਗਾ ਇਸ ਦੇ ਬਾਰੇ ‘ਚ ਅਜੇ ਜਾਣਕਾਰੀ ਨਹੀਂ ਮਿਲ ਪਾਈ ਹੈ। ਦੱਸਣਯੋਗ ਹੈ ਕਿ ਇਹ g4 ਰੈਕਸਟਨ ਦਾ ਰੀਬ੍ਰੈਡੇਡ ਵਰਜ਼ਨ ਹੈ ਜੋ ਅੰਤਰਰਾਸ਼ਟਰੀ ਬਾਜ਼ਾਰ ‘ਚ ਸੈਂਗਯੋਂਗ ਬ੍ਰੈਂਡ ਤਹਿਤ ਵੇਚੀ ਜਾ ਰਹੀ ਹੈ। ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਇਸ ‘ਚ ਪ੍ਰੋਜੈਕਟ ਹੈਡਲੈਂਪ, 9.2 ਇੰਚ ਐੱਚ.ਡੀ. ਟੱਚਸਕਰੀਨ ਨਾਲ ਐਪਲ ਕਾਰਪਲੇਅ ਅਤੇ ਐਂਡ੍ਰਾਇਡ ਆਟੋ, ਇਕ 360 ਡਿਗਰੀ ਕੈਮਰਾ, 7.0 ਇੰਚ ਐੱਲ.ਸੀ.ਡੀ. ਇੰਸਟਰੂਮੈਂਟ ਕਲਸਟਰ, ਕੂਲਡ ਸੀਟਸ ਅਤੇ ਇਕ ਸਮਾਰਟ ਟੇਲਗੇਟ ਦਿੱਤਾ ਜਾਵੇਗਾ।ਪਾਵਰ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ‘ਚ 2.2 ਲੀਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ, ਜੋ 187 ਬੀ.ਐੱਚ.ਪੀ. ਦੀ ਪਾਵਰ ਅਤੇ 420 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਇਹ ਇੰਜਣ 7-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੈ, ਜੋ ਕਿ ਚਾਰੋਂ ਪਹੀਆਂ ‘ਤੇ ਪਾਵਰ ਸਪਲਾਈ ਕਰਦਾ ਹੈ। ਨਵੀਂ ਮਹਿੰਦਰਾ ਰੈਕਸਟਨ ਦੀ ਕੀਮਤ ਕਰੀਬ 24 ਲੱਖ ਰੁਪਏ (ਐਕਸ ਸ਼ੋਰੂਮ) ਹੋ ਸਕਦੀ ਹੈ। ਇਸ ਕਾਰ ਦਾ ਮੁਕਾਬਲਾ ਟੋਇਟਾ ਫਾਰਚਿਊਨਰ ਅਤੇ ਫੋਰਡ ਐਂਡੇਵਰ ਨਾਲ ਹੋਵੇਗਾ।


