- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੇਰੇ ਕੋਲ ਇੰਗਲਿਸ਼ ਹਾਲਾਤ ਦਾ ਵੱਡਾ ਤਜਰਬਾ : ਪੁਜਾਰਾ
ਨਵੀਂ ਦਿੱਲੀ – ਭਾਰਤੀ ਬੱਲੇਬਾਜ਼ ਹਮੇਸ਼ਾ ਇੰਗਲੈਂਡ ਦੇ ਹਾਲਾਤ ਵਿਚ ਲੜਖੜਾਉਂਦੇ ਰਹੇ ਹਨ ਪਰ ਟੀਮ ਦਾ ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਮੰਨਦਾ ਹੈ ਕਿ ਉਸ ਕੋਲ ਇਨ੍ਹਾਂ ਹਾਲਾਤ ਦਾ ਵੱਡਾ ਤਜਰਬਾ ਹੈ ਤੇ ਉਹ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ‘ਚ ਬਿਹਤਰ ਪ੍ਰਦਰਸ਼ਨ ਕਰੇਗਾ।ਪੁਜਾਰਾ ਨੇ ਕ੍ਰਿਕਟ ਮੰਥਲੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਇੰਗਲੈਂਡ ਦੌਰਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ ਪਰ ਤੁਸੀਂ ਇਥੋਂ ਦੀਆਂ ਪਿੱਚਾਂ ਤੇ ਉਨ੍ਹਾਂ ਦੇ ਉਛਾਲ ‘ਤੇ ਭਰੋਸਾ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਸ਼ਾਟ ਖੇਡਦੇ ਹੋ ਤਾਂ ਵਿਕਟ ‘ਤੇ ਟਿਕੇ ਰਹਿ ਸਕਦੇ ਹੋ। ਮੈਂ ਇੰਗਲੈਂਡ ਵਿਚ ਖਾਸ ਤੌਰ ‘ਤੇ ਕਾਊਂਟੀ ਕ੍ਰਿਕਟ ਵਿਚ ਕਾਫੀ ਖੇਡਿਆ ਹਾਂ ਤੇ ਮੈਨੂੰ ਇਥੇ 2014 ਦੀ ਸੀਰੀਜ਼ ਵਿਚ ਵੀ ਖੇਡਣ ਦਾ ਤਜਰਬਾ ਹੈ। ਇਸ ਲਈ ਇਥੋਂ ਦੇ ਹਾਲਾਤ ਮੇਰੇ ਲਈ ਮਨਮਾਫਿਕ ਹੈ। ਚੋਟੀਕ੍ਰਮ ਦੇ ਬੱਲੇਬਾਜ਼ ਪੁਜਾਰਾ ਨੇ ਇੰਗਲੈਂਡ ਵਿਚ 29 ਪਹਿਲੀ ਸ਼੍ਰੇਣੀ ਮੈਚਾਂ ‘ਚ 1532 ਦੌੜਾਂ ਬਣਾਈਆਂ ਹਨ ਤੇ ਉਸ ਦੀ ਔਸਤ 34.04 ਦੀ ਹੈ। ਇਨ੍ਹਾਂ ਦੌੜਾਂ ‘ਚ 4 ਸੈਂਕੜਿਆਂ ਸਮੇਤ 9 ਅਰਧ ਸੈਂਕੜੇ ਸ਼ਾਮਲ ਹਨ। ਉਸ ਦਾ ਇੰਗਲੈਂਡ ਵਿਚ ਬੈਸਟ ਸਕੋਰ ਅਜੇਤੂ 208 ਦੌੜਾਂ ਹੈ, ਜਿਹੜਾ ਉਸ ਨੇ ਭਾਰਤ-ਏ ਵਲੋਂ ਖੇਡਦੇ ਹੋਏ ਵੈਸਟਇੰਡੀਜ਼-ਏ ਵਿਰੁੱਧ ਬਣਾਇਆ ਸੀ। ਇੰਗਲੈਂਡ ਦੇ ਪਿਛਲੇ ਦੌਰੇ ਤੋਂ ਮਿਲੇ ਸਬਕ ਬਾਰੇ ਪੁੱਛਣ ‘ਤੇ ਪੁਜਾਰਾ ਨੇ ਕਿਹਾ ਮੈਂ ਖੁਦ ‘ਤੇ ਕਾਫੀ ਦਬਾਅ ਪਾ ਰਿਹਾ ਸੀ। ਮੈਂ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਕਈ ਦੋਹਰੇ ਸੈਂਕੜੇ ਬਣਾਏ ਸਨ ਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਇੰਗਲੈਂਡ ਵਿਚ ਵੀ ਦੋਹਰਾ ਸੈਂਕੜਾ ਬਣਾ ਲਵਾਂਗਾ ਪਰ ਤੁਹਾਡੇ ਕੋਲ ਅਜਿਹੀ ਸੋਚ ਨਹੀਂ ਹੋਣੀ ਚਾਹੀਦੀ। ਇਕ ਬੱਲੇਬਾਜ਼ ਦੇ ਤੌਰ ‘ਤੇ ਤੁਹਾਨੂੰ ਹਾਲਾਤ ਦੇ ਹਿਸਾਬ ਨਾਲ ਖੇਡਣਾ ਚਾਹੀਦਾ ਹੈ ਤੇ ਟੀਮ ਲਈ ਚੰਗਾ ਸਕੋਰ ਬਣਾਉਣਾ ਚਾਹੀਦਾ ਹੈ। ਤੁਹਾਡਾ ਫੋਕਸ ਆਪਣੇ ਲਈ ਦੌੜਾਂ ਬਣਾਉਣ ‘ਤੇ ਨਹੀਂ ਹੋਣਾ ਚਾਹੀਦਾ।


