- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੈਂ ਦਿੱਲੀ ਵਾਲਿਆ ਦਾ ਬੇਟਾ ਬਣ ਕੇ ਕੰਮ ਕੀਤਾ : ਕੇਜਰੀਵਾਲ
ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਦੋਸ਼ਾਂ ਤੇ ਜਵਾਬ ਦਿੰਦੇ ਹੋਏ ਭਾਜਪਾ ਤੇ ਕਈ ਸਵਾਲ ਚੁੱਕੇ| ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਵਿੱਚ ਸਕੂਲਾਂ ਨੂੰ ਸੁਧਾਰਿਆ, ਮੋਹੱਲਾ ਕਲੀਨਿਕ ਖੋਲ੍ਹੇ, ਕੀ ਮੈਂ ਅੱਤਵਾਦੀ ਹਾਂ| ਮੈਂ ਦਿੱਲੀ ਲਈ ਕੰਮ ਕੀਤਾ| ਉਨ੍ਹਾਂ ਲੋਕਾਂ (ਭਾਜਪਾ) ਨੇ ਮੈਨੂੰ 5 ਸਾਲ ਤੱਕ ਸਤਾਇਆ ਹੈ| ਮੈਂ ਦਿੱਲੀ ਵਾਲਿਆਂ ਦਾ ਬੇਟਾ ਬਣ ਕੇ ਕੰਮ ਕੀਤਾ ਹੈ| ਕੇਜਰੀਵਾਲ ਨੇ ਕਿਹਾ,”ਭਾਜਪਾ ਦੇ ਨੇਤਾਵਾਂ ਨੇ ਕਿਹਾ ਕਿ ਕੇਜਰੀਵਾਲ ਅੱਤਵਾਦੀ ਹੈ| ਦੇਸ਼ ਲਈ ਤਨ, ਮਨ, ਧਨ ਕੁਰਬਾਨ ਕਰ ਦਿੱਤਾ| ਦਿੱਲੀ ਦੇ ਬੱਚਿਆਂ ਨੂੰ ਆਪਣਾ ਮੰਨ ਕੇ ਚੰਗੀ ਸਿੱਖਿਆ ਦਾ ਇੰਤਜ਼ਾਮ ਕੀਤਾ, ਇਲਾਜ ਦਾ ਇੰਤਜ਼ਾਮ ਕੀਤਾ, ਬਜ਼ੁਰਗਾਂ ਨੂੰ ਤੀਰਥ ਯਾਤਰਾ ਲਈ ਭੇਜਿਆ, ਦਿੱਲੀ ਦੇ ਰਹਿਣ ਵਾਲੇ ਜਿੰਨੇ ਵੀ ਸਿਪਾਹੀ ਹਨ, ਜੋ ਸਰਹੱਦ ਤੇ ਲੜਦੇ ਹਨ ਅਤੇ ਸ਼ਹੀਦ ਹੋ ਜਾਂਦੇ ਹਨ| ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਮੈਂ ਉਨ੍ਹਾਂ ਦੇ ਪਰਿਵਾਰਾਂ ਦਾ ਖਿਆਲ ਰੱਖਣ ਦਾ ਕੰਮ ਕੀਤਾ, ਕੀ ਇਹ ਕੋਈ ਅੱਤਵਾਦੀ ਕਰਦਾ ਹੈ|ਕੇਜਰੀਵਾਲ ਨੇ ਕਿਹਾ,”ਮੈਂ ਸ਼ੂਗਰ ਦਾ ਮਰੀਜ਼ ਹਾਂ, ਦਿਨ ਵਿੱਚ ਚਾਰ ਵਾਰ ਇੰਸੁਲਿਨ ਲੈਂਦਾ ਹਾਂ| ਜੇਕਰ ਕੋਈ ਇਨਸਾਨ ਸ਼ੂਗਰ ਦਾ ਮਰੀਜ਼ ਹੈ ਅਤੇ 3-4 ਘੰਟੇ ਵਿੱਚ ਖਾਣਾ ਨਹੀਂ ਖਾਂਦਾ ਤਾਂ ਮਰ ਜਾਂਦਾ ਹੈ| ਅਜਿਹੀ ਹਾਲਤ ਵਿੱਚ ਮੈਂ 2 ਵਾਰ ਭ੍ਰਿਸ਼ਟਾਚਾਰ ਵਿਰੁੱਧ ਭੁੱਖ ਹੜਤਾਲ ਕੀਤੀ| ਸਾਰੇ ਡਾਕਟਰਾਂ ਨੇ ਕਿਹਾ ਕਿ ਕੇਜਰੀਵਾਲ 24 ਘੰਟੇ ਤੋਂ ਜ਼ਿਆਦਾ ਜਿਉਂਦਾ ਨਹੀਂ ਰਹੇਗਾ, ਮੈਂ ਦੇਸ਼ ਲਈ ਆਪਣੀ ਜਾਨ ਦਾਅ ਤੇ ਲਗਾਈ| ਪਿਛਲੇ 5 ਸਾਲਾਂ ਵਿੱਚ ਉਨ੍ਹਾਂ ਨੇ ਮੈਨੂੰ ਤੰਗ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ| ਮੇਰੇ ਘਰ ਤੇ ਛਾਪਾ ਮਾਰਿਆ, ਮੇਰੇ ਦਫ਼ਤਰ ਤੇ ਛਾਪਾ ਮਾਰਿਆ, ਮੇਰੇ ਵਿਰੁੱਧ ਮਾਮਲੇ ਦਰਜ ਕੀਤੇ| ਮੈਂ ਇਕ ਅੱਤਵਾਦੀ ਕਿਵੇਂ ਹੋ ਸਕਦਾ ਹਾਂ?


