- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗਰਮ ਹਵਾਵਾਂ ਕਾਰਨ ਆਸਟ੍ਰੇਲੀਆ ਵਿੱਚ ਫਿਰ ਵਧਿਆ ਅੱਗ ਦਾ ਖਤਰਾ
ਸਿਡਨੀ – ਆਸਟ੍ਰੇਲੀਆ ਵਿੱਚ ਗਰਮ ਹਵਾਵਾਂ ਅਤੇ ਲੂ ਦੇ ਕਾਰਨ ਅੱਗ ਭੜਕਨ ਦਾ ਖਤਰਾ ਇਕ ਵਾਰ ਫਿਰ ਪੈਦਾ ਹੋ ਗਿਆ ਹੈ| ਸਾਊਥ ਆਸਟ੍ਰੇਲੀਆ ਰਾਜ ਵਿੱਚ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਗਿਆ| ਇੱਥੇ ਉਹਨਾਂ ਕਈ ਖੇਤਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਜਿੱਥੇ ਅੱਗ ਲੱਗਣ ਦਾ ਖਦਸ਼ਾ ਹੈ| ਗਰਮ ਹਵਾਵਾਂ ਸ਼ੁੱਕਰਵਾਰ ਤੱਕ ਕੈਨਬਰਾ ਅਤੇ ਮੈਲਬੌਰਨ ਪਹੁੰਚ ਸਕਦੀਆਂ ਹਨ| ਅਧਿਕਾਰੀਆਂ ਨੇ ਦੱਸਿਆ ਕਿ ਵੱਧ ਰਹੀ ਗਰਮੀ ਅਤੇ ਖੁਸ਼ਕ ਹਵਾਵਾਂ ਨਾਲ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਜੰਗਲਾਂ ਵਿਚ ਅੱਗ ਫੈਲਣ ਦੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਇੱਥੇ ਹਾਲੇ ਵੀ 80 ਤੋਂ ਵੱਧ ਸਥਾਨਾਂ ਤੇ ਅੱਗ ਫੈਲੀ ਹੋਈ ਹੈ| ਵਿਕਟੋਰੀਆ ਐਮਰਜੈਂਸੀ ਸੇਵਾ ਕਮਿਸ਼ਨਰ ਐਂਡਰਿਊ ਕ੍ਰਿਸਪ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿੱਚ ਤਿਆਰੀਆਂ ਕਰ ਲੈਣ| ਉਹਨਾਂ ਨੇ ਕਿਹਾ,”ਜੇਕਰ ਤੁਸੀਂ ਦਰਵਾਜੇ ਤੇ ਅੱਗ ਜਾਂ ਧੂੰਆਂ ਦਿਖਾਈ ਦੇਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ| ਤੁਹਾਨੂੰ ਜਲਦੀ ਬਾਹਰ ਨਿਕਲਣਾ ਹੋਪੇਗਾ|”


